08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਨਰੋਟ ਜੈਮਲ ਸਿੰਘ ਪੁਲਿਸ ਨੇ ਪਾਪੂਲਰ ਦੇ ਬੂਟੇ ਤੋੜਨ ਤੇ ਮਾਰ ਕੁਟਾਈ ਨੂੰ ਲੈ ਕੇ ਦੋ ਵਿਅਕਤੀਆਂ 'ਤੇ ਕੀਤਾ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 11-03-2026
ਨਰੋਟ ਜੈਮਲ ਸਿੰਘ, 10 ਮਾਰਚ (ਸ਼ਸ਼ੀ ਕੁਮਾਰ)-ਨਰੋਟ ਜੈਮਲ ਸਿੰਘ ਪੁਲਿਸ ਨੇ ਪਾਪੂਲਰ ਦੇ ਬੂਟੇ ਤੋੜਨ ਅਤੇ ਮਾਰ ਕੁਟਾਈ ਨੂੰ ਲੈ ਕੇ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ | ਪੁਲਿਸ ਵਲੋਂ ਕੀਤੀ ਗਈ ਐਫ.ਆਈ.ਆਰ. ਅਨੁਸਾਰ ਮਨੋਹਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਜੀਰੀ ਜੱਟਾਂ ਥਾਣਾ ਨਰੋਟ ਜੈਮਲ ਸਿੰਘ ਹਾਲ ਵਾਸੀ ਬੇਗੋਵਾਲ ਤਾਰਾਗੜ੍ਹ ਦਾ ਰਹਿਣ ਵਾਲਾ ਹੈ ਅਤੇ ਆਰਮੀ ਵਿਚੋਂ ਸੇਵਾ ਮੁਕਤ ਹੋਇਆ ਹੈ | ਉਸ ਨੇ ਦੱਸਿਆ ਕਿ ਅਸੀਂ ਪੰਜ ਭਰਾ ਅਤੇ ਇਕ ਭੈਣ ਹੈ | ਸਾਡੀ ਸਾਂਝੀ ਜ਼ਮੀਨ 20 ਕਿੱਲੇ ਰਕਬਾ ਪਿੰਡ ਮਜੀਰੀ ਜੱਟਾਂ ਵਿਖੇ ਹੈ | ਤਿੰਨ ਕਿੱਲੇ ਜ਼ਮੀਨ ਮੇਰੇ ਹਿੱਸੇ ਆਉਂਦੀ ਹੈ ਅਤੇ ਕਰੀਬ 10 ਸਾਲ ਪਹਿਲਾਂ ਮੈਂ ਦੋ ਕਿੱਲੇ ਜ਼ਮੀਨ ਆਪਣੀ ਭੈਣ ਰਾਜ ਕੁਮਾਰੀ ਪਤਨੀ ਭਾਗ ਸਿੰਘ ਵਾਸੀ ਸਾਹਲੋਵਾਲ ਥਾਣਾ ਤਾਰਾਗੜ੍ਹ ਪਾਸੋਂ ਖ਼ਰੀਦੀ ਹੋਈ ਹੈ | ਮੈਂ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿਚ ਪਾਪੂਲਰ ਦੇ ਬੂਟੇ ਲਗਾਏ ਹੋਏ ਸਨ, ਕਿ ਬੀਤੀ 25 ਜਨਵਰੀ 2026 ਨੂੰ ਪਿੰਡ ਮਜੀਰੀ ਜੱਟਾਂ ਵਿਖੇ ਆਪਣੇ ਪਾਪੂਲਰ ਦੇ ਬੂਟੇ ਦੇਖਣ ਗਿਆ ਤਾਂ ਜ਼ਮੀਨ ਵਿਚ ਦੇਖਿਆ ਕਿ ਮੇਰੇ ਪੰਜ ਤੋਂ ਛੇ ਪਾਪੂਲਰ ਦੇ ਬੂਟੇ ਟੁੱਟੇ ਹੋਏ ਸਨ | ਜਦੋਂ ਮੈਂ ਪਾਪੂਲਰ ਦੇ ਟੁੱਟੇ ਬੂਟਿਆਂ ਬਾਰੇ ਪਿੰਡ ਦੇ ਵਿਅਕਤੀਆਂ ਪਾਸੋਂ ਪਤਾ ਕੀਤਾ, ਜਿਨ੍ਹਾਂ ਨੇ ਮੈਨੂੰ ਟੁੱਟੇ ਬੂਟਿਆਂ ਬਾਰੇ ਕੁਝ ਨਾ ਦੱਸਿਆ ਉਸ ਸਮੇਂ ਸਵੇਰ ਦੇ ਸਾਢੇ ਕੁ 10 ਵਜੇ ਸਨ ਕਿ ਮੈਂ ਆਪਣੇ ਵੱਡੇ ਭਰਾ ਤਾਰਾ ਸਿੰਘ ਨੂੰ ਬੂਟਿਆਂ ਬਾਰੇ ਪੁੱਛਿਆ, ਜਿਸ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ | ਜਿਸ ਦੇ ਬਾਅਦ ਨਾਲ ਹੀ ਮੈਂ ਆਪਣੇ ਭਰਾ ਜਰਨੈਲ ਨੂੰ ਪੁੱਛਣ ਲਈ ਜਾ ਰਿਹਾ ਸੀ, ਤਾਂ ਰਸਤੇ ਵਿਚ ਜਰਨੈਲ ਸਿੰਘ ਦਾ ਲੜਕਾ ਬਲਵਿੰਦਰ ਸਿੰਘ ਉਰਫ਼ ਅੱਜੂ ਮਿਲਿਆ | ਜਿਸ ਨੂੰ ਮੈਂ ਆਪਣੇ ਖੇਤ ਵਿਚੋਂ ਟੁੱਟੇ ਬੂਟਿਆਂ ਬਾਰੇ ਪੁੱਛਿਆ ਜਿਸ ਨੇ ਸੁਣਦਿਆਂ ਸਾਰ ਹੀ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ | ਜਿਸ 'ਤੇ ਮੈਨੂੰ ਮੇਰੇ ਭਰਾ ਜਰਨੈਲ ਸਿੰਘ ਤੇ ਉਸ ਦੇ ਪੁੱਤਰ ਬਲਵਿੰਦਰ ਸਿੰਘ ਨੇ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ | ਜਿਸ 'ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਿਸ 'ਤੇ ਉਸ ਨੂੰ ਉਸ ਦੇ ਵੱਡੇ ਭਰਾ ਤਾਰਾ ਸਿੰਘ ਨੇ ਛੁਡਵਾਇਆ | ਮਨੋਹਰ ਲਾਲ ਨੇ ਦੱਸਿਆ ਕਿ ਜ਼ਖ਼ਮੀ ਰੂਪ ਵਿਚ ਉਸ ਨੇ ਆਪਣੇ ਘਰ ਤਾਰਾਗੜ੍ਹ ਵਿਖੇ ਫੋਨ ਕੀਤਾ ਅਤੇ ਜ਼ਖ਼ਮੀ ਹਾਲਤ ਵਿਚ ਮਜੀਰੀ ਤੋਂ ਬਹੁਤ ਮੁਸ਼ਕਿਲ ਨਾਲ ਮੋਟਰਸਾਈਕਲ 'ਤੇ ਕੋਲੀਆਂ ਅੱਡੇ 'ਤੇ ਪਹੁੰਚਿਆ ਤੇ ਘਰ ਦੇ ਮੈਂਬਰਾਂ ਨਾਲ ਉਸ ਨੇ ਆਪਣੀ ਮਾਰ ਕਟਾਈ ਬਾਰੇ ਥਾਣਾ ਨਰੋਟ ਜੈਮਲ ਸਿੰਘ ਵਿਖੇ ਭਤੀਜਾ ਬਲਵਿੰਦਰ ਸਿੰਘ ਅਤੇ ਭਰਾ ਜਰਨੈਲ ਸਿੰਘ ਵਲੋਂ ਕੀਤੀ ਗਈ ਮਾਰ ਕੁਟਾਈ ਦੀ ਸ਼ਿਕਾਇਤ ਕੀਤੀ ਜਿਸ ਦੇ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਨਰੋਟ ਜੈਮਲ ਸਿੰਘ ਵਿਖੇ ਇਲਾਜ ਲਈ ਦਾਖਲ ਕਰਵਾਇਆ | ਏ.ਐਸ.ਆਈ. ਮਨੀਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਅਤੇ ਉਨ੍ਹਾਂ ਦੇ ਨਾਲ ਮੋਹਤਬਰ ਵਿਅਕਤੀਆਂ ਨੇ ਰਾਜ਼ੀਨਾਮੇ ਲਈ ਦੋ ਵਾਰ ਸਮਾਂ ਮੰਗਿਆ | ਪਰ ਰਾਜ਼ੀਨਾਮਾ ਨਾ ਹੋ ਸਕਿਆ | ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਮਨੋਹਰ ਲਾਲ ਪੁੱਤਰ ਮੁਖ਼ਤਿਆਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਿਤੀ 9 ਮਾਰਚ 2026 ਨੂੰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਮੁਖ਼ਤਿਆਰ ਸਿੰਘ 'ਤੇ ਬਣਦੀ ਕਾਰਵਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੀ. ਐਲ. ਓਜ਼. ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪਿੰਡ ਕੁੰਡੇ ਫ਼ਿਰੋਜ਼ਪੁਰ ਵਿਚ ਗ੍ਰਾਮੀਣ ਮਿੰਨੀ ਪੈਲੇਸ ਦਾ ਕੰਮ ਸ਼ੁਰੂ <br/>
Ad Position 24