ਬਟਾਲਾ, 10 ਮਾਰਚ (ਰਾਕੇਸ਼ ਰੇਖੀ)-ਅੱਧੀ ਰਾਤ ਨੂੰ ਭੈਣ ਜੀ ਕਹਿ ਕੇ ਦਰਵਾਜ਼ਾ ਖੁਲਵਾ ਕੇ ਲੁਟੇਰਿਆਂ ਨੇ ਪਰਿਵਾਰ ਨੂੰ ਤੇਜ਼ਧਾਰ ਹਥਿਆਰ ਤੇ ਬੰਧਕ ਬਣਾ ਕੇ ਲੁੱਟ ਲਿਆ | ਬੇਟੀ ਦੇ ਵਿਆਹ ਲਈ ਗਰੀਬ ਪਰਿਵਾਰ ਵਲੋਂ ਬਚਾ ਕੇ ਰੱਖੇ ਗਏ 60 ਹਜਾਰ ਰੁਪਏ ਲੁਟੇਰੇ ਲੁੱਟ ਕੇ ਲੈ ਗਏ | ਪੰਜ ਲੁਟੇਰਿਆਂ ਵਿਚ ਦੋ ਅÏਰਤਾਂ ਵੀ ਸ਼ਾਮਿਲ ਸਨ | ਪਿੰਡ ਧੌਲਪੁਰ ਦੇ ਰਹਿਣ ਵਾਲੇ ਨਰਿੰਦਰ ਮਸੀਹ ਨੇ ਦੱਸਿਆ ਕਿ ਉਹ ਪਿੰਡ ਦੇ ਚਰਚ ਦੀ ਸੇਵਾ ਦਾ ਕੰਮ ਕਰਦਾ ਹੈ ਅਤੇ ਰਾਤ ਨੂੰ ਚਰਚ ਵਿੱਚ ਹੀ ਸੌ ਜਾਂਦਾ ਹੈ, ਸੋਮਵਾਰ ਦੀ ਅੱਧੀ ਰਾਤ ਨੂੰ ਉਸ ਦੀ ਪਤਨੀ ਅਤੇ ਪਰਿਵਾਰ ਦੇ ਲੋਕ ਘਰ ਵਿਚ ਸੁੱਤੇ ਹੋਏ ਸਨ ਕਿ ਰਾਤ ਕਰੀਬ ਡੇਢ ਵਜੇ ਕਿਸੇ ਅÏਰਤ ਨੇ ਦਰਵਾਜ਼ਾ ਖੜਕਾ ਕੇ ਕਿਹਾ, ਭੈਣ ਜੀ ਦਰਵਾਜ਼ਾ ਖੋਲਿਓ | ਕੋਈ ਜਾਣਕਾਰ ਹੋਵੇਗਾ ਸੋਚ ਕੇ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ ਦਿੱਤਾ, ਦਰਵਾਜ਼ਾ ਖੋਲਦਿਆਂ ਹੀ ਦੋ ਅÏਰਤਾਂ ਅਤੇ ਤਿੰਨ ਵਿਅਕਤੀ ਅੰਦਰ ਆ ਗਏ ਅਤੇ ਉਸ ਦੀ ਪਤਨੀ ਨੂੰ ਦਬੋਚ ਲਿਆ | ਲੁਟੇਰੀ ਅÏਰਤਾਂ ਨੇ ਪਤਨੀ ਨੂੰ ਫੜ ਲਿਆ ਅਤੇ ਲੁਟੇਰਿਆਂ ਨੇ ਕਿਰਚ ਦਿਖਾ ਕੇ ਮੂੰਹ ਬੰਦ ਕਰਨ ਲਈ ਕਿਹਾ | ਨਰਿੰਦਰ ਮਸੀਹ ਨੇ ਦੱਸਿਆ ਕਿ ਲੁਟੇਰਿਆਂ ਨੇ ਘਰ ਦੀ ਅਲਮਾਰੀ ਤੋੜ ਕੇ ਉਸ ਵਿਚ ਰੱਖੇ 60 ਹਜਾਰ ਰੁਪਏ ਲੁੱਟ ਲਏ, ਜੋ ਉਸ ਨੇ ਆਪਣੀ ਬੇਟੀ ਦੇ ਵਿਆਹ ਲਈ ਜੋੜ ਕੇ ਰੱਖੇ ਸਨ | ਐਸਐਚਓ ਕਿਲਾ ਲਾਲ ਸਿੰਘ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ |