10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਕਾਲੀ ਦਲ (ਬ) ਵਲੋਂ ਕੀਤੀ ਜਾ ਰਹੀ 21 ਦੀ ਰੈਲੀ ਵਿਰੋਧੀਆਂ ਦੀ ਨੀਂਦ ਉਡਾ ਦੇਵੇਗੀ- ਜਥੇ: ਲੰਗਾਹ <br/>

Ad Position 21
No active advertisement
ਅਜੀਤ ਡੈਸਕ 11-03-2026
ਵਡਾਲਾ ਬਾਂਗਰ, 10 ਮਾਰਚ (ਭੁੰਬਲੀ)-ਸੀਨੀਅਰ ਅਕਾਲੀ ਲੀਡਰ ਤੇ ਸਾ. ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ ਨੇ ਕਸਬਾ ਵਡਾਲਾ ਬਾਂਗਰ ਵਿਖੇ ਸਾ. ਸਰਪੰਚ ਬਾਬਾ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਤੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ 21 ਮਾਰਚ ਨੂੰ ਕਲਾਨੌਰ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ 'ਪੰਜਾਬ ਬਚਾਓ' ਰੈਲੀ ਵਿਰੋਧੀਆਂ ਦੀ ਨੀਂਦ ਉਡਾ ਦੇਵੇਗੀ | ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਦੀਆਂ ਪਿੰਡ ਪੱਧਰ 'ਤੇ ਮੀਟਿੰਗਾਂ ਕਰ ਕੇ ਡਿਊਟੀਆਂ ਲਗਾ ਦਿੱਤੀਆਂ ਹਨ ਤੇ ਵਰਕਰ ਰੈਲੀ ਨੂੰ ਕਾਮਯਾਬ ਕਰਨ ਲਈ ਪੱਬਾਂਭਾਰ ਜ਼ੋਰ ਲਗਾ ਰਹੇ ਹਨ, ਉਨ੍ਹਾਂ ਵਿਚ ਪੂਰਾ ਉਤਸ਼ਾਹ ਤੇ ਜੋਸ਼ ਠਾਠਾਂ ਮਾਰ ਰਿਹਾ ਹੈ | ਜਥੇ. ਲੰਗਾਹ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਕਰਵਾਈ ਜਾ ਰਹੀ ਇਹ ਰੈਲੀ ਇਤਿਹਾਸਕ ਹੋਵੇਗੀ ਤੇ ਹੋਰਨਾਂ ਪਾਰਟੀਆਂ ਦੇ ਹੌਂਸਲੇ ਪਸਤ ਕਰ ਦੇਵੇਗੀ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲਗਾਈਆਂ ਗਈਆਂ ਡਿਊਟੀਆਂ ਤੇ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ | ਇਸ ਮੀਟਿੰਗ ਵਿਚ ਸਾ. ਡਾਇਰੈਕਟਰ ਪੰਜਾਬ ਹਰਿੰਦਰਪਾਲ ਸਿੰਘ ਗੋਰਾ, ਸਰਕਲ ਪ੍ਰਧਾਨ ਜਥੇ: ਰਛਪਾਲ ਸਿੰਘ ਢਿੱਲੋਂ, ਬਾਬਾ ਅਵਤਾਰ ਸਿੰਘ ਸਾ. ਸਰਪੰਚ ਵਡਾਲਾ ਬਾਂਗਰ, ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਥੇ. ਅਮਰੀਕ ਸਿੰਘ, ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਸੰਮਤੀ ਮੈਂਬਰ ਗੁਰਮੁੱਖ ਸਿੰਘ, ਸਾ. ਸੰਮਤੀ ਮੈਂਬਰ ਤੇ ਠੇਕੇਦਾਰ ਹਰਭਜਨ ਸਿੰਘ, ਸਾ. ਸਰਪੰਚ ਕੈਪਟਨ ਕੁਲਦੀਪ ਸਿੰਘ ਭੰਡਾਲ, ਜਥੇ. ਰਣਧੀਰ ਸਿੰਘ ਨਾਨੋਹਾਰਨੀ, ਬਾਜਾ ਦਾਦੂਵਾਲ, ਪ੍ਰਧਾਨ ਜਸਵੰਤ ਸਿੰਘ ਪਿੰਡੀਆਂ, ਸਰਪੰਚ ਬਚਿੱਤਰ ਸਿੰਘ ਦਾਦੂਵਾਲ, ਸਰਪੰਚ ਪਰਮਜੀਤ ਸਿੰਘ ਪੰਮਾ ਅਠਵਾਲ, ਗੁਰਜਿੰਦਰ ਸਿੰਘ ਅਠਵਾਲ, ਕਰਮਜੀਤ ਸਿੰਘ ਵਡਾਲਾ ਬਾਂਗਰ, ਹਰਭਜਨ ਸਿੰਘ ਵਡਾਲਾ ਬਾਂਗਰ, ਜਗਤਾਰ ਸਿੰਘ ਵਡਾਲਾ ਬਾਂਗਰ, ਗੁਰਸੇਵਕ ਸਿੰਘ ਵਡਾਲਾ ਬਾਂਗਰ, ਬਿਕਰਮਜੀਤ ਸਿੰਘ ਮੱਲਿਆਂਵਾਲ, ਸਰਪੰਚ ਤਰਸੇਮ ਸਿੰਘ ਬਸਤੀ ਬਾਜੀਗਰ, ਸਰਪੰਚ ਪਲਵਿੰਦਰ ਸਿੰਘ ਅਮਰਗੜ੍ਹ, ਇੰਸਪੈਕਟਰ ਬਲਜੀਤ ਸਿੰਘ ਭੰਡਾਲ, ਸਾ. ਸਰਪੰਚ ਜਤਿੰਦਰ ਸਿੰਘ ਭੰਗਵਾਂ, ਸੰਮਤੀ ਮੈਂਬਰ ਬਲਦੇਵ ਸਿੰਘ ਭੰਗਵਾਂ, ਡਾ. ਅਮਰਬੀਰ ਸਿੰਘ ਮੁਲਤਾਨੀ ਕਲਾਨੌਰ ਵਾਲੇ, ਪੀ.ਏ. ਤੇਜਬੀਰ ਸਿੰਘ ਲੰਗਾਹ, ਪੀ.ਏ. ਲਾਲੀ ਸਮੇਤ ਇਲਾਕੇ ਦੇ ਪਿੰਡ ਦਾਦੂਵਾਲ, ਨਾਨੋਹਾਰਨੀ, ਸ਼ਾਹਪੁਰ, ਅਮਰਗੜ੍ਹ, ਮੱਲਿਆਂਵਾਲ, ਮਸਤਕੋਟ, ਭੰਡਾਲ, ਖਾਨੋਵਾਲ ਸਮੇਤ ਹੋਰਨਾਂ ਪਿੰਡ ਦੇ ਅਕਾਲੀ ਵਰਕਰ ਮੌਜ਼ੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭੈਣ ਜੀ ਦਰਵਾਜ਼ਾ ਖੋਲਿਓ, ਦਰਵਾਜ਼ਾ ਖੁੱਲਿ੍ਹਆ ਤਾਂ ਲੁਟੇਰਿਆਂ ਨੇ ਪਰਿਵਾਰ ਨੂੰ ਲੁੱਟਿਆ <br/> ਅਗਲੀ ਖ਼ਬਰ ਸਰਵੋਤਮ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਡੀ.ਸੀ. ਵਲੋਂ ਸਨਮਾਨ
Ad Position 24