10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਨੇਕਾਂ ਯਾਦਾਂ ਬਿਖੇਰਦਾ ਖੋਖਰ ਫ਼ੌਜੀਆਂ ਦਾ 29ਵਾਂ 4 ਰੋਜ਼ਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਸਮਾਪਤ <br/>

Ad Position 21
No active advertisement
ਅਜੀਤ ਡੈਸਕ 11-03-2026
ਵਡਾਲਾ ਗ੍ਰੰਥੀਆਂ, 10 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਖੋਖਰ ਫ਼ੌਜੀਆਂ (ਰਜਿ.) ਵਲੋਂ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਿਯੋਗ ਨਾਲ 29ਵਾਂ 4 ਰੋਜ਼ਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ 9-ਸਾਈਡਰ ਟੂਰਨਾਮੈਂਟ ਵਿਚ ਜੂਨੀਅਰ ਵਰਗ ਦੀਆਂ 8 ਅਤੇ ਸੀਨੀਅਰ ਵਰਗ ਦੀਆਂ ਕਰੀਬ 35 ਟੀਮਾਂ ਦਰਮਿਆਨ ਦਿਲਚਸਪ ਮੁਕਾਬਲੇ ਕਰਵਾਏ ਗਏ | ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਖੋਖਰ ਫ਼ੌਜੀਆਂ ਅਤੇ ਫੈਜਉਲਾਚੱਕ ਦੀਆਂ ਟੀਮਾਂ ਵਿਚਕਾਰ ਨਿਰਧਾਰਿਤ ਸਮੇਂ ਤੱਕ ਮੁਕਾਬਲਾ ਬਰਾਬਰੀ 'ਤੇ ਰਹਿਣ ਕਾਰਨ ਫ਼ੈਸਲਾ ਪੈਨਲਟੀਆਂ ਰਾਹੀਂ ਕੀਤਾ ਗਿਆ, ਜਿਸ ਵਿਚ ਫੈਜਉਲਾਚੱਕ ਦੀ ਟੀਮ ਜੇਤੂ ਰਹੀ | ਇਸੇ ਤਰ੍ਹਾਂ ਸੀਨੀਅਰ ਵਰਗ ਦਾ ਫਾਈਨਲ ਮੁਕਾਬਲਾ ਖੋਖਰ ਫ਼ੌਜੀਆਂ ਅਤੇ ਕਾਲਾ ਅਫਗਾਨਾ ਦੀਆਂ ਟੀਮਾਂ ਦਰਮਿਆਨ ਹੋਇਆ, ਜੋ ਨਿਰਧਾਰਿਤ ਸਮੇਂ ਵਿਚ ਬਰਾਬਰ ਰਿਹਾ | ਪੈਨਲਟੀਆਂ ਵਿਚ ਮੇਜ਼ਬਾਨ ਖੋਖਰ ਫ਼ੌਜੀਆਂ ਦੀ ਟੀਮ ਨੇ ਬਾਜ਼ੀ ਮਾਰ ਕੇ ਖ਼ਿਤਾਬ ਆਪਣੇ ਨਾਂਅ ਕੀਤਾ | ਇਸ ਮੌਕੇ ਡੀ.ਐੱਸ.ਪੀ. ਫ਼ਤਹਿਗੜ੍ਹ ਚੂੜੀਆਂ ਰਜੇਸ਼ ਕੱਕੜ, ਅਹਿਮਦੀਆ ਜਮਾਤ ਦੇ ਜਨਰਲ ਸੈਕਟਰੀ ਮਿਸਟਰ ਨੂਰਦੀਨ, ਇੰਟਰਨਲ ਅਫੇਅਰ ਦੇ ਪ੍ਰਧਾਨ ਸ੍ਰੀ ਮੋਮਨ, ਸ੍ਰੀ ਮੂਸਾ, ਡਾ. ਹਾਦੀ (ਨੂਰ ਹਸਪਤਾਲ), ਮਿਸਟਰ ਤਾਰਕਦੀਨ, ਐੱਸ.ਐੱਚ.ਓ. ਸਦਰ ਬਟਾਲਾ ਬਿਕਰਮਜੀਤ ਸਿੰਘ, ਚੌਂਕੀ ਇੰਚਾਰਜ ਦਿਆਲਗੜ੍ਹ ਬਲਦੇਵ ਸਿੰਘ ਘੁੰਮਣ, ਕੋਚ ਮਹਿੰਦਰਜੀਤ ਸਿੰਘ ਬੋਪਾਰਾਏ (ਆਰ.ਸੀ.ਐਫ.), ਸਤਕੋਹਾ ਤੋਂ ਹਰਨਰਿੰਦਰ ਸਿੰਘ ਕਾਹਲੋਂ ਜਰਮਨੀ, ਰੁਪਿੰਦਰ ਸਿੰਘ ਕਾਹਲੋਂ ਜੇ.ਈ., ਸਟੇਟ ਯੂਥ ਐਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ, ਭੁਪਿੰਦਰਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਰੰਧਾਵਾ, ਮਾਸਟਰ ਰਣਜੀਤ ਸਿੰਘ ਛੀਨਾ, ਸਾਬਕਾ ਸਰਪੰਚ ਸੁਰਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨਾਂ ਦਾ ਕਲੱਬ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਅੰਤਰਰਾਸ਼ਟਰੀ ਭੰਗੜਾ ਕੋਚ ਮਾਸਟਰ ਹਰਭਜਨ ਸਿੰਘ, ਹਰਭੁਪਿੰਦਰਜੀਤ ਸਿੰਘ ਕੈਨੇਡਾ, ਸੂਬੇਦਾਰ ਅਵਤਾਰ ਸਿੰਘ, ਮਾਸਟਰ ਉਂਕਾਰ ਸਿੰਘ, ਬਖਸ਼ੀਸ਼ ਸਿੰਘ ਹੁੰਦਲ, ਹਰਪ੍ਰੀਤ ਸਿੰਘ ਦੁਬਈ, ਜਸਬੀਰ ਸਿੰਘ ਦਿਓ, ਅਮਰੀਕ ਸਿੰਘ ਝੁੰਨ, ਕੁਲਦੀਪ ਸਿੰਘ ਝੁੰਨ, ਕਲੱਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਸਮੇਤ ਪਰਮਜੀਤ ਸਿੰਘ, ਪਲਵਿੰਦਰ ਸਿੰਘ, ਹਰਸ਼ਰਨ ਸਿੰਘ ਗੋਨੀ, ਕਰਮਬੀਰ ਸਿੰਘ, ਮਨਜੀਤ ਸਿੰਘ ਕਾਕੂ, ਜਸਬੀਰ ਸਿੰਘ, ਅਨਿਲ ਕੁਮਾਰ, ਬਿਕਰਮਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਅਠਵਾਲ ਤੇ ਰਣਬੀਰ ਸਿੰਘ ਆਦਿ ਵੀ ਹਾਜ਼ਰ ਸਨ | ਮਹਿਲਾ ਦਿਵਸ ਹੋਣ ਕਰ ਕੇ ਵਿਸ਼ੇਸ਼ ਤੌਰ 'ਤੇ ਲੜਕੀਆਂ ਦਾ ਵਿਸ਼ੇਸ਼ ਸ਼ੋਅ ਮੈਚ ਅਤੇ ਬੱਚਿਆਂ ਦੀਆਂ 100 ਮੀਟਰ ਦੌੜਾਂ ਵੀ ਕਰਵਾਈਆਂ ਗਈਆਂ, ਜੋ ਵਿਸ਼ੇਸ਼ ਖਿੱਚ ਦਾ ਕਾਰਨ ਬਣੀਆਂ |

Ad Position 22
No active advertisement
ਪਿਛਲੀ ਖ਼ਬਰ 14 ਨੂੰ ਮਜੀਠੀਆ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਨਤਮਸਤਕ ਹੋਣਗੇ-ਹਲਕਾ ਇੰਚਾਰਜ ਰਾਜਨਬੀਰ ਸਿੰਘ <br/> ਅਗਲੀ ਖ਼ਬਰ 28 ਦੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਗੁਰਦਾਸਪੁਰ ਦੇ ਅਕਾਲੀ ਵਰਕਰਾਂ ਦੀ ਜ਼ਰੂਰੀ ਮੀਟਿੰਗ ਅੱਜ-ਬੱਬੇਹਾਲੀ <br/>...
Ad Position 24