10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡਾ. ਮਿ੍ਣਾਲ ਗੁਪਤਾ ਨੇ ਵਿਦਿਆਰਥਣਾਂ ਨੂੰ ਕਾਮਰਸ ਵਿਸ਼ੇ ਸੰਬੰਧੀ ਜਾਣੂ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਫਤਹਿਗੜ੍ਹ ਚੂੜੀਆਂ, 10 ਮਾਰਚ (ਐਮ.ਐਸ. ਫੁੱਲ)- ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਕਾਮਰਸ ਵਿਭਾਗ ਵਲੋਂ ਵਿਦਿਆਰਥਣਾਂ ਲਈ ਭਾਸ਼ਣ ਕਰਵਾਏ | ਕਾਲਜ ਪਿੰ੍ਰਸੀਪਲ ਡਾ. ਮਿ੍ਣਾਲ ਗੁਪਤਾ ਨੇ ਵਿਦਿਆਰਥਣਾਂ ਨੂੰ ਬਲੂ ਓਸ਼ਨ ਨੀਤੀਆਂ ਬਾਰੇ ਭਾਸ਼ਣ ਦਿੱਤਾ | ਜ਼ਿਕਰਯੋਗ ਹੈ ਕਿ ਡਾ. ਮਿ੍ਣਾਲ ਗੁਪਤਾ ਕਾਮਰਸ ਖੇਤਰ ਵਿਚ ਮਾਹਿਰ ਹਨ ਤੇ ਉਨ੍ਹਾਂ ਦਾ ਸੰਪੂਰਨ ਅਧਿਆਪਨ ਕਾਰਜ ਬਿਜ਼ਨਸ ਖੇਤਰ ਦੇ ਆਲੇ-ਦੁਆਲੇ ਹੀ ਕੇਂਦਰਿਤ ਰਿਹਾ ਹੈ | ਇਸ ਦਿਨ ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਬਲੂ ਓਸ਼ਨ ਨੀਤੀ ਦਾ ਅਰਥ ਹੈ, ਉਹ ਨਵੇਂ ਤੇ ਅਣਛੂਹੇ ਬਾਜ਼ਾਰ ਬਣਾਉਣਾ, ਜਿਥੇ ਮੁਕਾਬਲਾ ਬਹੁਤ ਕਰਨ ਦੀ ਬਜਾਏ ਨਵੀਆਂ ਨੀਤੀਆਂ ਮੁੱਲ ਸਿਰਜਣ ਤੇ ਵੱਖਰੇਪਨ ਨੂੰ ਅਪਨਾਉਣਾ ਹੁੰਦਾ ਹੈ | ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਰੁਚੀ ਕੋਹਲੀ ਨੇ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਦਾ ਸਵਾਗਤ ਕੀਤਾ ਤੇ ਉਨ੍ਹਾਂ ਬਾਰੇ ਵਿਦਿਆਰਥਣਾਂ ਨੂੰ ਵਿਸਥਾਰ ਸਹਿਤ ਦੱਸਿਆ | ਪ੍ਰੋ. ਪ੍ਰਭਜੋਤ ਕੌਰ ਨੇ ਪਿ੍ੰਸੀਪਲ ਦਾ ਧੰਨਵਾਦ ਕੀਤਾ ਤੇ ਅੰਤ ਵਿਚ ਕਾਮਰਸ ਵਿਭਾਗ ਨੇ ਡਾ. ਮਿ੍ਣਾਲ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ.ਪਰਮਿੰਦਰ ਕੌਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੇ.ਡੀ. ਅੱਖਾਂ ਦੇ ਹਸਪਤਾਲ ਦੀ ਕਲਾਨੌਰ ਬ੍ਰਾਂਚ 'ਚ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਲੋਕ ਨਿਰਮਾਣ ਵਿਭਾਗ ਵਲੋਂ ਸ਼ਹਿਰ ਅਧੀਨ ਆਉਂਦੀਆਂ ਸੜਕਾਂ ਦਾ ਕੰਮ ਨਵੀਂ ਤਕਨੀਕ ਨਾਲ ਸ਼ੁਰੂ
Ad Position 24