ਪਠਾਨਕੋਟ, 11 ਮਾਰਚ (ਸੰਧੂ)- ਜਲ ਸ਼ਕਤੀ ਅਭਿਆਨ ਸਕੀਮ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ | ਜਲ ਸ਼ਕਤੀ ਅਭਿਆਨ ਸਕੀਮ ਵਿਚ ਧਰਤੀ ਦੇ ਪਾਣੀ ਦਾ ਪੱਧਰ ਵਧਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ | ਇਸ ਸਕੀਮ ਸਬੰਧੀ ਪਿੰਡ ਪੱਧਰ 'ਤੇ ਵੀ ਬਲਾਕਾਂ ਦੇ ਬੀ.ਡੀ.ਪੀ.ਓਜ. ਰਾਹੀਂ ਵੱਖ-ਵੱਖ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ | ਇਸ ਸਕੀਮ ਵਿਚ ਸਰਕਾਰ ਵਲੋਂ ਪਿਛਲੇ ਸਾਲਾਂ ਦੇ ਦਿੱਤੇ ਗਏ ਟੀਚੇ ਅਧੀਨ ਪ੍ਰਗਤੀ ਦਾ ਰਿਵਿਊ ਕਰਨੇ ਲਈ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਹੁਣ ਸਰਕਾਰ ਵਲੋਂ ਜ਼ਿਲ੍ਹਾ ਪਠਾਨਕੋਟ ਨੂੰ ਕੁੱਲ 12,000 ਕੰਮਾਂ ਦੇ ਨਵੇਂ ਟੀਚੇ ਦਿੱਤੇ ਗਏ ਹਨ, ਜਿਨ੍ਹਾਂ ਨੂੰ ਜਲ ਸ਼ਕਤੀ ਅਭਿਆਨ ਪੋਰਟਲ 'ਤੇ ਜਲਦ ਤੋਂ ਜਲਦ ਵੱਖ-ਵੱਖ ਵਿਭਾਗਾਂ ਵਲੋਂ ਅੱਪਲੋਡ ਕਰਕੇ ਇਨ੍ਹਾਂ ਟੀਚਿਆਂ ਨੂੰ ਮੁਕੰਮਲ ਕਰਵਾਇਆ ਜਾਵੇ | ਮੀਟਿੰਗ ਦੌਰਾਨ ਕੰਵਰਪਾਲ ਸਿੰਘ, ਐਸ.ਡੀ.ਓ, ਡਰੇਨਜ਼ -ਕਮ-ਨੋਡਲ ਅਫ਼ਸਰ, ਜਲ ਸ਼ਕਤੀ ਅਭਿਆਨ ਪਠਾਨਕੋਟ ਗੁਰਪ੍ਰੀਤ ਸਿੰਘ, ਭੂਮੀ ਰੱਖਿਆ ਅਫ਼ਸਰ ਪਠਾਨਕੋਟ, ਵਣ ਮੰਡਲ ਅਫ਼ਸਰ, ਪਠਾਨਕੋਟ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਠਾਨਕੋਟ ਈਸ਼ਾ ਮਹਾਜਨ, ਐਮ.ਈ.ਆਰ.ਈ. (ਮਗਨਰੇਗਾ) ਨਿਧੀ ਮਹਿਤਾ, ਜ਼ਿਲ੍ਹਾ ਕੋਆਰਡੀਨੇਟਰ (ਮਗਨਰੇਗਾ) ਤੇ ਜ਼ਿਲ੍ਹਾ ਕੋਆਰਡੀਨੇਟਰ ਸੋਸ਼ਲ ਆਡਿਟ (ਮਗਨਰੇਗਾ) ਪਰਵਿੰਦਰ ਸਿੰਘ, ਦਫ਼ਤਰ ਏ.ਡੀ.ਸੀ (ਪੇਂ.ਵਿ.), ਪਠਾਨਕੋਟ ਆਦਿ ਸ਼ਾਮਿਲ ਹੋਏ |