ਤਾਰਾਗੜ੍ਹ, 11 ਮਾਰਚ (ਸੋਹਨ ਲਾਲ)- ਤਾਰਾਗੜ੍ਹ ਦੀ ਮੇਨ ਸੜਕ 'ਤੇ ਸਾਰਾ ਦਿਨ ਜਾਮ ਲੱਗਾ ਰਹਿਣ ਕਾਰਨ ਰਾਹਗੀਰਾਂ ਨੰੂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਤਾਰਾਗੜ੍ਹ 'ਚ ਬੱਸ ਸਟੈਂਡ ਨਾ ਹੋਣ ਕਾਰਨ ਬੱਸ ਡਰਾਈਵਰ ਆਪਣੀਆਂ ਬੱਸਾਂ ਸੜਕ 'ਤੇ ਹੀ ਖੜੀਆਂ ਕਰ ਦਿੰਦੇ ਹਨ ਅਤੇ ਜੋ ਲੋਕ ਤਾਰਾਗੜ੍ਹ ਕੁਝ ਸਮਾਨ ਖਰੀਦਣ ਲਈ ਆਉਂਦੇ ਹਨ, ਉਹ ਵੀ ਆਪਣੇ ਵਾਹਨਾਂ ਨੰੂ ਸੜਕ 'ਤੇ ਖੜਾ ਕਰਕੇ ਬਾਜ਼ਾਰ ਚਲੇ ਜਾਂਦੇ ਹਨ ਜਿਸ ਕਾਰਨ ਮੇਨ ਬਾਜ਼ਾਰ ਆਉਣ ਜਾਣ ਵਾਲੀਆਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੁਕਾਨਦਾਰਾਂ ਨੇ ਐਸ.ਐਸ.ਪੀ. ਪਠਾਨਕੋਟ ਪਾਸੋਂ ਮੰਗ ਕੀਤੀ ਹੈ ਕਿ ਤਾਰਾਗੜ੍ਹ ਮੇਨ ਸੜਕ 'ਤੇ ਪੁਲਿਸ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਈ ਜਾਵੇ ਤਾਂ ਜੋ ਇਸ ਸਮੱਸਿਆ ਦਾ ਹੱਲ ਕਰ ਸਕਣ |