28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਇਟਲੀ ਵੱਸਦੇ ਐੱਨ.ਆਰ.ਆਈ. ਰੁਪਿੰਦਰ ਸਿੰਘ ਵੱਲੋਂ ਪਿੰਡ ਦੀਵਾਨੀਵਾਲ ਵਿਖੇ ਵਿਦਿਆਰਥੀਆਂ ਨੂੰ ਟ੍ਰੈਕ ਸੂਟ ਵੰਡੇ ਗਏ

Ad Position 21
No active advertisement
ਅਜੀਤ ਡੈਸਕ 13-03-2026
ਵੈਨਿਸ (ਇਟਲੀ), 12 ਮਾਰਚ (ਹਰਦੀਪ ਸਿੰਘ ਕੰਗ)-ਪਿੰਡ ਦੀਵਾਨੀਵਾਲ ਤਹਿਸੀਲ ਬਟਾਲਾ ਨਾਲ ਸੰਬੰਧਿਤ ਇਟਲੀ ਵਸਦੇ ਐੱਨ.ਆਰ. ਆਈ. ਰੁਪਿੰਦਰ ਸਿੰਘ ਸਪੁੱਤਰ ਕੁਲਵੰਤ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੀਵਾਨੀਵਾਲ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਬੱਚਿਆਂ ਨੂੰ 50 ਟ੍ਰੈਕ ਸੂਟ ਵੰਡੇ ਗਏ | ਰੁਪਿੰਦਰ ਸਿੰਘ ਵੱਲੋਂ ਆਪਣੇ ਸਵੱਰਗਵਾਸੀ ਦਾਦਾ ਸਾਬਕਾ ਸਰਪੰਚ ਸੋਹਣ ਸਿੰਘ ਨੰਬਰਦਾਰ ਦੀ ਯਾਦ 'ਚ ਦੀਵਾਨੀਵਾਲ ਦੇ ਸਕੂਲ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੱਚਿਆਂ ਨੂੰ 50 ਟ੍ਰੈਕ ਸੂਟ ਵੰਡ ਕੇ ਦਾਨ ਕਰਨ ਦਾ ਮਹਾਨ ਕਾਰਜ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਿਰ ਸਨ | ਰੁਪਿੰਦਰ ਸਿੰਘ ਇਟਲੀ ਵੱਲੋਂ ਕੀਤੇ ਗਏ ਇਸ ਵਡਮੁੱਲੇ ਉਪਰਾਲੇ ਦੀ ਸਕੂਲ ਦੇ ਸਟਾਫ ਵੱਲੋਂ ਉਨਾਂ ਦਾ ਧੰਨਵਾਦ ਕਰਦਿਆਂ ਇਸ ਯਤਨ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ | ਦੱਸਣਯੋਗ ਹੈ ਕਿ ਰੁਪਿੰਦਰ ਸਿੰਘ ਉੱਤਰੀ ਇਟਲੀ ਦੇ ਮਾਰੇਨੇ ਇਲਾਕੇ 'ਚ ਰਹਿੰਦੇ ਹਨ ਅਤੇ ਸਮਾਜਿਕ ਭਲਾਈ ਦੇ ਕਾਰਜਾਂ 'ਚ ਹਮੇਸ਼ਾ ਵਧ-ਚੜ ਕੇ ਯੋਗਦਾਨ ਪਾਉਦੇ ਰਹਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਵਿਧਾਨ ਸਭਾ 'ਚ ਬਟਾਲਾ ਸ਼ਹਿਰ 'ਚ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦਾ ਮੁੱਦਾ ਉਠਾਇਆ ਅਗਲੀ ਖ਼ਬਰ ਅੱਜ ਦੇ ਸਮੇਂ ਵਿਚ ਡਿਜ਼ੀਟਲ ਅਤੇ ਤਕਨੀਕੀ ਹੁਨਰ ਦੀ ਅਹਿਮ ਲੋੜ : ਗਗਨਦੀਪ ਸਿੰਘ ਰਿਆੜ
Ad Position 24