ਪਠਾਨਕੋਟ, 12 ਮਾਰਚ (ਸੰਧੂ)-ਸੁਮਨ ਚੈਰੀਟੇਬਲ ਟਰੱਸਟ ਵਲੋਂ ਮਨੁੱਖਤਾ ਦੀ ਸੇਵਾ ਕਰਦਿਆਂ ਇਕ ਡਾਇਲੈਸਿਸ ਅਤੇ ਨਿਊਰੋ ਬਿਮਾਰੀ ਨਾਲ ਪੀੜਤ ਮਰੀਜ਼ ਦੀ ਮਦਦ ਕੀਤੀ ਗਈ | ਆਰਥਿਕ ਤੰਗੀ ਕਾਰਨ ਇਲਾਜ ਵਿਚ ਆ ਰਹੀ ਰੁਕਾਵਟ ਨੂੰ ਦੇਖਦੇ ਹੋਏ ਟਰੱਸਟ ਨੇ ਮਰੀਜ਼ ਲਈ 4800 ਰੁਪਏ ਦੀ ਦਵਾਈਆਂ ਮੁਹੱਈਆ ਕਰਵਾਈਆਂ | ਟਰੱਸਟ ਦੇ ਪ੍ਰਧਾਨ ਰਾਜ ਚੰਚਲ ਨੇ ਦੱਸਿਆ ਕਿ ਸੰਸਥਾ ਵਲੋਂ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਡਾਇਲੈਸਿਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਅਤੇ ਰਾਜ ਹਸਪਤਾਲ ਦੇ ਸਹਿਯੋਗ ਨਾਲ ਨਿੱਜੀ ਹਸਪਤਾਲਾਂ ਵਿਚ ਵੀ ਇਹ ਸੇਵਾ ਜਾਰੀ ਹੈ | ਇਸ ਮੌਕੇ ਵਿਜੈ ਪਾਸੀ, ਨਿਤਿਨ ਮਹਾਜਨ ਅਤੇ ਵਿਸ਼ਾਲ ਖੰਡੋਤਾ ਹਾਜ਼ਰ ਸਨ |