ਗੁਰਦਾਸਪੁਰ, 12 ਮਾਰਚ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ ਕਰਨ ਤੋਂ ਪਹਿਲਾਂ ਮਸ਼ੀਨ ਰਾਹੀਂ ਪੁੱਟੀਆਂ ਸੜਕਾਂ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣ ਰਹੀਆਂ ਹਨ, ਕਿਉਂਕਿ ਪੁੱਟੀ ਗਈ ਸੜਕ ਤੋਂ ਉੱਖੜੀ ਬੱਜਰੀ ਨਾਲ ਵਾਹਨ ਸਲਿਪ ਹੋ ਰਹੇ ਹਨ ਅਤੇ ਲੋਕ ਸੱਟਾਂ ਆਦਿ ਲਗਵਾ ਰਹੇ ਹਨ | ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਰੇਲਵੇ ਰੋਡ, ਏ.ਡੀ.ਸੀ ਦਫ਼ਤਰ ਵਾਲੀਆਂ ਸੜਕਾਂ ਤੋਂ ਇਲਾਵਾ ਜੀ.ਟੀ ਰੋਡ ਵਾਲੀ ਮੁੱਖ ਸੜਕ ਨੰੂ ਆਧੁਨਿਕ ਮਸ਼ੀਨ ਰਾਹੀਂ ਪੁੱਟਿਆ ਗਿਆ ਹੈ | ਜਿਸ ਤੋਂ ਬਾਅਦ ਹੁਣ ਸੜਕ 'ਤੇ ਬਾਰੀਕ ਬੱਜਰੀ ਨਿਕਲਣ ਨਾਲ ਲੋਕਾਂ ਦੇ ਮੋਟਰਸਾਈਕਲ ਤੇ ਹੋਰ ਵਾਹਨ ਸਲਿਪ ਹੋ ਰਹੇ ਹਨ | ਪਰ ਇਸ ਪਾਸੇ ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰ ਕੋਈ ਧਿਆਨ ਨਹੀਂ ਦੇ ਰਹੇ | ਜਿਸ ਕਾਰਨ ਲੋਕ ਮਹਿਕਮੇ ਤੋਂ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ | ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਪੁੱਟੀਆਂ ਸੜਕਾਂ 'ਤੇ ਫ਼ੌਰੀ ਤੌਰ 'ਤੇ ਪ੍ਰੀਮਿਕਸ ਪਾਉਣ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਸਕੇ |