28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੀ.ਐਮ. ਯੋਗਸ਼ਾਲਾ ਮੁਹਿੰਮ ਤਹਿਤ ਨਰੋਟ ਜੈਮਲ ਸਿੰਘ ਦੇ ਪਿੰਡਾਂ 'ਚ ਯੋਗਾ ਕਲਾਸਾਂ ਸ਼ੁਰੂ

Ad Position 21
No active advertisement
ਅਜੀਤ ਡੈਸਕ 13-03-2026
ਨਰੋਟ ਜੈਮਲ ਸਿੰਘ, 12 ਮਾਰਚ (ਸ਼ਸ਼ੀ ਕੁਮਾਰ)-ਪੰਜਾਬ ਦੇ ਹਰ ਵਿਅਕਤੀ ਨੂੰ ਯੋਗਸ਼ਾਲਾ ਰਾਹੀਂ ਸਿਹਤਮੰਦ ਬਣਾਉਣ ਲਈ ਸਰਕਾਰ ਦੁਆਰਾ ਚਲਾਇਆ ਅਭਿਆਨ ਮਹੱਤਵਾਕਾਂਖੀ ਪ੍ਰੋਜੈਕਟ ਸੀ.ਐਮ ਦੀ ਯੋਗਸ਼ਾਲਾ ਰਾਜ ਭਰ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰ ਰਿਹਾ ਹੈ | ਜਿਸ ਦੇ ਚੱਲਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਵੱਖ-ਵੱਖ ਪਿੰਡਾਂ ਵਿਚ ਵੀ ਯੋਗਾ ਕਲਾਸਾਂ ਨਿਯਮਾਂ ਅਨੁਸਾਰ ਚੱਲ ਰਹੀਆਂ ਹਨ | ਇਹ ਪ੍ਰੋਜੈਕਟ ਜ਼ਿਲ੍ਹਾ ਪਠਾਨਕੋਟ ਦੇ ਕੋਆਰਡੀਨੇਟਰ ਸੁਰੱਕਸ਼ਾ ਕੁਮਾਰੀ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਨਰੋਟ ਜੈਮਲ ਸਿੰਘ ਦੇ ਪੇਂਡੂ ਖੇਤਰਾਂ ਵਿਚ ਇਨ੍ਹਾਂ ਕਲਾਸਾਂ ਦਾ ਯੋਜਨਾਬੱਧ ਢੰਗ ਨਾਲ ਪ੍ਰਬੰਧਨ ਕੀਤਾ ਗਿਆ ਹੈ | ਯੋਗਾ ਟਰੇਨਰ ਹਰਸ਼ਿੰਦਰ ਸਿੰਘ ਅਤੇ ਯੋਗਾ ਟਰੇਨਰ ਰਵਨੀਤ ਕੌਰ ਨੇ ਇਨ੍ਹਾਂ ਪਿੰਡਾਂ ਵਿਚ ਯੋਗਾ ਕਲਾਸਾਂ ਚਲਾਉਣ ਲਈ ਅਹਿਮ ਭੂਮਿਕਾ ਨਿਭਾਈ | ਇਹ ਦੋਵੇਂ ਟਰੇਨਰ ਲੋਕਾਂ ਨੂੰ ਉਨ੍ਹਾਂ ਦੇ ਫਰਜ਼ਾਂ ਦੇ ਹਿੱਸੇ ਵਜੋਂ ਨਿਰਧਾਰਿਤ ਸਮੇਂ 'ਤੇ ਯੋਗਾ ਅਭਿਆਸ, ਪ੍ਰਾਣਾਯਾਮ ਅਤੇ ਧਿਆਨ ਨਾਲ ਬਾਰੀਕੀਆਂ ਸਿਖਾ ਰਹੇ ਹਨ | ਉਨ੍ਹਾਂ ਦਾ ਮੁੱਖ ਧਿਆਨ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਸਹੀ ਯੋਗਾ ਅਭਿਆਸ ਸਿਖਾਉਣਾ ਅਤੇ ਸਿਹਤਮੰਦ ਬਣਾਉਣ ਲਈ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਮੋਗਾ ਰੈਲੀ ਲਈ 30 ਵਾਹਨਾਂ ਦਾ ਕਾਫ਼ਲਾ ਹੋਵੇਗਾ ਹਲਕੇ ਤੋਂ ਰਵਾਨਾ-ਸਾਬਕਾ ਵਿਧਾਇਕਾ ਸੀਮਾ ਕੁਮਾਰੀ ਅਗਲੀ ਖ਼ਬਰ ਮਾਮਲਾ ਰੇਲਵੇ ਵਲੋਂ ਡਿਫੈਂਸ ਕਾਲੋਨੀ ਵਾਸੀਆਂ ਦਾ ਰਸਤਾ ਬੰਦ ਕਰਨ ਦਾ
Ad Position 24