ਪਠਾਨਕੋਟ, 12 ਮਾਰਚ (ਸੰਧੂ)-ਇਨਰਵ੍ਹੀਲ ਕਲੱਬ ਪਠਾਨਕੋਟ ਗ੍ਰੇਟਰ ਨੇ ਪ੍ਰਧਾਨ ਪ੍ਰਭਜੀਤ ਕੌਰ ਅਹੂਜਾ ਦੀ ਪ੍ਰਧਾਨਗੀ ਹੇਠ ਮਿਸ਼ਨ ਚੌਕ ਵਿਖੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਇਕ ਮੁਫ਼ਤ ਦੰਦਾਂ ਦੀ ਜਾਂਚ ਕੈਂਪ ਲਗਾਇਆ | ਕੈਂਪ ਦੌਰਾਨ ਦੰਦਾਂ ਦੀ ਮਾਹਿਰ ਡਾ: ਜਸਨੀਤ ਕੌਰ ਨੇ ਪ੍ਰਾਇਮਰੀ ਸਕੂਲ ਤੋਂ 5ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਦੰਦਾਂ ਦੀ ਸਹੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ | ਪ੍ਰਧਾਨ ਪ੍ਰਭਜੀਤ ਕੌਰ ਨੇ ਦੱਸਿਆ ਕਿ ਅਜਿਹੇ ਸਿਹਤ ਕੈਂਪ ਲਗਾਉਣ ਦਾ ਉਦੇਸ਼ ਬਚਪਨ ਤੋਂ ਹੀ ਬੱਚਿਆਂ ਵਿਚ ਸਿਹਤ ਜਾਗਰੂਕਤਾ ਪੈਦਾ ਕਰਨਾ ਹੈ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਾਰੇ ਗ੍ਰੇਡਾਂ ਦੇ ਲਗਪਗ 100 ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਮੁੱਖ ਅਧਿਆਪਕਾ ਰਿੰਪੀ ਮਹਾਜਨ, ਪਾਇਲ ਅਗਰਵਾਲ, ਲਕਸ਼ਮੀ ਮਹਾਜਨ, ਰੇਣੂ, ਸ਼ਰੂਤੀ ਮਹਾਜਨ ਅਤੇ ਸੁਸ਼ੀਲਾ ਮੌਜੂਦ ਸਨ |