21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ : ਸੁਖਬੀਰ

Ad Position 21
No active advertisement
ਅਜੀਤ ਡੈਸਕ 28-03-2026
ਸ੍ਰੀ ਹਰਿਗੋਬਿੰਦਪੁਰ, 27 ਮਾਰਚ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੀ ਦਾਣਾ ਮੰਡੀ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ 'ਪੰਜਾਬ ਬਚਾਓ, 2027 ਵਿਚ ਸੁਖਬੀਰ ਸਿੰਘ ਬਾਦਲ ਲਿਆਓ' ਦੇ ਨਾਅਰੇ ਤਹਿਤ ਸ਼੍ਰੋਮਣੀ ਅਕਾਲੀ ਵਲੋਂ ਵਿਸ਼ਾਲ ਰੈਲੀ ਕਰਵਾਈ ਗਈ | ਰੈਲੀ ਨੂੰ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ, ਲਖਬੀਰ ਸਿੰਘ ਲੋਧੀਨੰਗਲ ਤੋਂ ਇਲਾਵਾ ਨਾਮਵਰ ਪਾਰਟੀ ਦੇ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ | ਰੈਲੀ ਵਿਚ ਹੋਏ ਭਰਵੇਂ ਇਕੱਠ ਨੂੰ ਵੇਖ ਕੇ ਸ: ਬਾਦਲ ਨੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੂੰ ਵਧਾਈ ਦਿੱਤੀ ਤੇ ਹਲਕਾ ਵਾਸੀਆਂ ਨੂੰ ਘੁਮਾਣ ਨੂੰ ਵਿਧਾਇਕ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਸ: ਬਿਕਰਮ ਸਿੰਘ ਮਜੀਠਿਆ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਮੇਤ ਹੋਰ ਆਗੂਆਂ ਵਿਰੁੱਧ ਰੱਜ ਕੇ ਗੁੱਸਾ ਕੱਢਿਆ ਉੱਥੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਵੀ ਆੜੇ ਹੱਥੇ ਲੈਣ ਤੋਂ ਇਲਾਵਾ 'ਆਪ' ਸਰਕਾਰ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਹਗਿੋਬਿੰਦਪੁਰ ਤੋਂ ਬਲਾਕ ਸੰਮਤੀ ਦੇ ਨਵ-ਨਿਯੁਕਤ ਚੇਅਰਮੈਨ ਦੀ ਨਿਯੁਤਕੀ ਕਰਨ 'ਤੇ ਕਿਹਾ ਕਿ ਹਲਕਾ ਵਿਧਾਇਕ ਵਲੋਂ ਜੋ ਚੇਅਰਮੈਨ ਬਣਾਇਆ ਗਿਆ ਹੈ, ਉਹ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ ਤੇ ਉਸ ਨੂੰ ਥਾਣੇ ਦਾ ਐੱਸ.ਐੱਚ.ਓ. ਸਲੂਟ ਮਾਰ ਰਿਹਾ ਹੈ | ਉਪਰੰਤ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਸ: ਬਾਦਲ, ਸ: ਮਜੀਠਿਆ ਤੇ ਰੈਲੀ 'ਚ ਪੁੱਜੇ ਹੋਰ ਆਗੂਆਂ ਦਾ ਧੰਨਵਾਦ ਕੀਤਾ ਤੇ ਹਲਕੇ ਪ੍ਰਤੀ ਆਪਣੀਆਂ ਮੰਗਾਂ ਵੀ ਸ: ਬਾਦਲ ਅੱਗੇ ਰੱਖੀਆਂ | ਇਸ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ 'ਆਪ' ਸਰਕਾਰ ਵਲੋਂ ਬੰਦ ਕਰ ਦਿੱਤੀਆਂ ਹਨ, ਕਬੱਡੀ ਵਿਸ਼ਵ ਕੱਪ ਵੀ ਬੰਦ ਕਰਵਾ ਦਿੱਤਾ ਹੈ, ਜੋ 2027 ਵਿਚ ਸਾਡੀ ਸਰਕਾਰ ਆਉਣ 'ਤੇ ਮੁੜ ਸ਼ੁਰੂ ਹੋਵੇਗਾ | ਸਰਕਾਰ ਬਣਨ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕਦਮ ਉਠਾਏ ਜਾਣਗੇ, ਪੜ੍ਹੇ ਲਿਖੇ ਨੌਜਵਾਨਾਂ ਨੂੰ ਮਕੈਨੀਕਲ ਦੇ ਕੋਰਸ ਕਰਨ ਦੀ ਸਿਖ਼ਲਾਈ ਦੇਣ ਲਈ 6 ਮਹੀਨੇ ਦਾ ਕੋਰਸ ਕਰਵਾਇਆ ਜਾਵੇਗਾ, ਜੇਕਰ ਕਿਸੇ ਨੇ ਨੌਜਵਾਨ ਜਾਂ ਲੜਕੀ ਨੇ ਆਪਣਾ ਰੁਜ਼ਗਾਰ ਖੋਲ੍ਹਣਾ ਹੈ, ਉਸ ਨੂੰ ਸਰਕਾਰ ਆਉਣ 'ਤੇ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ ਦਾ ਪਹਿਲੇ ਤਿੰਨ ਸਾਲ ਤੱਕ ਕੋਈ ਵਿਆਜ਼ ਨਹੀਂ ਲਿਆ ਜਾਵੇਗਾ | ਸਰਕਾਰ ਆਉਣ 'ਤੇ ਨੀਲੇ ਕਾਰਡ ਬਣਾ ਕੇ 30 ਕਿੱਲੋ ਮਹੀਨੇ ਦੀ ਕਣਕ ਦਿੱਤੀ ਜਾਵੇਗੀ, 4 ਕਿੱਲੋ ਦਾਲਾਂ ਦਿੱਤੀਆਂ ਜਾਣਗੀਆਂ, ਬਜ਼ੁਰਗਾਂ ਨੂੰ 3100 ਰੁਪਏ ਪੈਨਸ਼ਨ ਦਿੱਤੀ ਜਾਵੇਗੀ, ਪ੍ਰਕਾਸ਼ ਸਿੰਘ ਬਾਦਲ ਦੀ ਯਾਦ 'ਚ 1 ਲੱਖ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਜਾਵੇਗੀ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਐਡਵੋਕੇਟ ਐਸ.ਐਸ. ਮਾਨ ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ 'ਚ ਸ਼ਾਮਲ ਕੀਤਾ | ਇਸ ਸਮੇਂ ਸਾ. ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਬਾਬਾ ਚੈਨ ਸਿੰਘ ਕੰਗ, ਸੁਲੱਖਣ ਸਿੰਘ ਕੰਗ, ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਗੁਰਦੁਆਰਾ ਦਮਦਮਾ ਸਾਹਿਬ ਦੇ ਰਸੀਵਰ ਗੁਰਮੇਜ ਸਿੰਘ ਚੀਮਾ ਮਚਰਾਏ, ਕੁਲਦੀਪ ਸਿੰਘ ਮੂੜ, ਰਮਨਦੀਪ ਸਿੰਘ ਸੰਧੂ, ਲਖਵਿੰਦਰ ਸਿੰਘ ਬੱਗਾ ਸਮਰਾਏ, ਗੁਰਪ੍ਰੀਤ ਸਿੰਘ ਨੰਬਰਦਾਰ ਬਰੇਲੀ, ਬਬਨਪ੍ਰੀਤ ਸਿੰਘ ਚੀਮਾ, ਰਛਪਾਲ ਸਿੰਘ ਗਿੱਲ ਗੰਨ ਹਾਊਸ ਵਾਲੇ, ਚਰਨਕੰਵਲਜੀਤ ਸਿੰਘ ਚੌਧਰੀਵਾਲ, ਦਲੇਰ ਸਿੰਘ ਕੰਗ, ਹਰਵਿੰਦਰ ਸਿੰਘ ਖੋਜਕੀਪੁਰ, ਨਿਸ਼ਾਨ ਸਿੰਘ ਖੱਖ ਖੋਜਕੀਪੁਰ, ਜੇ.ਈ. ਨਿਰਮਲ ਸਿੰਘ ਮਾੜੀ ਪੰਨਵਾਂ, ਸਾ. ਸਰਪੰਚ ਰਣਜੀਤ ਸਿੰਘ ਚੱਕ ਵੱਸਣ, ਸੈਕਟਰੀ ਰਵੇਲ ਸਿੰਘ ਵਿੱਠਵਾਂ, ਦੇਸਾ ਸਿੰਘ ਵਿੱਠਵਾਂ, ਜਤਿੰਦਰ ਸਿੰਘ ਲੱਧਾ ਮੁੰਡਾ, ਸ਼ੋ੍ਰਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ਨੀਟਾ ਮਾਹਲ, ਅਮਰਜੀਤ ਸਿੰਘ ਸੇਖਵਾਂ, ਜਸਵੰਤ ਸਿੰਘ ਟਿੱਕਾ, ਸੁਖਦੇਵ ਸਿੰਘ ਵੈਰੋਨੰਗਲ, ਬਖਸ਼ੀਸ਼ ਸਿੰਘ ਭੋਮਾਂ, ਸੁਖਦੇਵ ਸਿੰਘ ਵੈਰੋਨੰਗਲ, ਸਤਪਾਲ ਔਲਖ, ਸਕੱਤਰ ਸਿੰਘ ਨਸੀਰਪੁਰ, ਹਰਨੇਕ ਸਿੰਘ ਟੋਨੀ, ਕਮਲਜੀਤ ਸਿੰਘ, ਝਿਰਮਲ ਸਿੰਘ ਪੰਜਗਰਾਈਆਂ, ਹਰਪਾਲ ਸਿੰਘ ਆਦੋਵਾਲੀ, ਮੇਜਰ ਸਿੰਘ ਭੱਟੀਵਾਲ, ਕੈਪਟਨ ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਸੇਖਵਾਂ, ਹਰਪਾਲ ਸਿੰਘ ਰੰਗੜ ਨੰਗਲ, ਭਾਗ ਸਿੰਘ, ਗੁਲਜ਼ਾਰ ਸਿੰਘ ਲਹੌਰੀਆ, ਬਲਬੀਰ ਸਿੰਘ ਸੇਖਵਾਂ, ਅਮਰੀਕ ਸਿੰਘ ਬੋਲੇਵਾਲ, ਹਰਜੀਤ ਪਰਮਾਰ, ਧਰਮਿੰਦਰ ਸਿੰਘ ਪੰਜਗਰਾਈਆਂ, ਬਚਿੱਤਰ ਸਿੰਘ ਕਰਨਾਮਾ, ਸਵਿੰਦਰ ਸਿੰਘ ਢਡਿਆਲਾ, ਬੰਟੀ ਘੁਮਾਣ, ਸਰਬਜੀਤ ਸਿੰਘ ਅੰਮੋਨੰਗਲ, ਤੇਜਿੰਦਰ ਸਿੰਘ ਪਰਮਾਰ, ਦਲਜੀਤ ਸਿੰਘ ਮੰਡ, ਬਲਜਿੰਦਰ ਸਿੰਘ ਸੱਲੋ, ਗੁਰਬਚਨ ਸਿੰਘ ਨਸੀਰਪੁਰ, ਗੁਰਵਿੰਦਰ ਸਿੰਘ ਰੰਧਾਵਾ, ਸੁਖਚੈਨ ਸਿੰਘ ਭਾਮ, ਸੁਖਵੰਤ ਸਿੰਘ ਸੰਦਲਪੁਰ, ਬਲਬੀਰ ਸਿੰਘ ਸੇਖਵਾਂ, ਦਿਲਬਾਗ ਸਿੰਘ ਕਟੋਲਾ, ਵਿਨੋਦ ਕੁਮਾਰ, ਗੋਰਾ ਬੋਲੇਵਾਲ, ਸਰੂਪ ਸਿੰਘ ਚੌੜੇ, ਪ੍ਰੇਮ ਸਿੰਘ ਸੰਦਲਪੁਰ, ਈਸ਼ਰ ਸਿੰਘ ਜਾਦਪੁਰ, ਤੇਜਿੰਦਰ ਸਿੰਘ ਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਨਿਵਾਸੀ ਅਤੇ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਰਸਾ ਸੰਭਾਲ ਚੇਤਨਾ ਮੰਚ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ 'ਸਰਕਾਰ ਦੇ ਸ਼ਾਨਦਾਰ 4 ਸਾਲ : ਭਗਵੰਤ ਸਿੰਘ ਮਾਨ ਦੇ ਨਾਲ' ਸੰਬੰਧੀ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਸਮਾਗਮ
Ad Position 24