ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਾਹਿਤਕਾਰਾਂ ਦੀ ਮਿਲਣੀ, ਪਿਆਸਾ ਅੰਜੁਮ ਨੇ ਪੇਸ਼ ਕੀਤੀਆਂ ਰਚਨਾਵਾਂ
ਪਠਾਨਕੋਟ, 4 ਅਕਤੂਬਰ (ਸੰਧੂ)-ਪ੍ਰਗਤੀਸ਼ੀਲ ਲੇਖਕ ਸੰਘ ਪਠਾਨਕੋਟ ਵਲੋਂ ਪਾਲ ਟੈੱਕ ਜ਼ੋਨ, ਡਲਹੌਜ਼ੀ ਰੋਡ ਵਿਖੇ ਜੰਮੂ ਤੋਂ ਪਹੁੰਚੇ ਤ੍ਰੈਭਾਸ਼ੀ ਗ਼ਜ਼ਲਕਾਰ ਪਿਆਸਾ ਅੰਜੁਮ ਦੀ ਵਿਸ਼ੇਸ਼ ਆਮਦ ’ਤੇ ਸਾਹਿਤਕਾਰਾਂ ਦੀ ਮਿਲਣੀ ਕਰਵਾਈ ਗਈ । ਸਮਾਗਮ ਦੀ ਪ੍ਰਧਾਨਗੀ ਪਿਆਸਾ ਅੰਜੁਮ ਅਤੇ ਪ੍ਰਸਿੱਧ ਕਹਾਣੀਕਾਰ ਸ਼ੈਲੀ ਬਲਜੀਤ ਨੇ ਕੀਤੀ ।
ਪਠਾਨਕੋਟ, 4 ਅਕਤੂਬਰ (ਸੰਧੂ)-ਪ੍ਰਗਤੀਸ਼ੀਲ ਲੇਖਕ ਸੰਘ ਪਠਾਨਕੋਟ ਵਲੋਂ ਪਾਲ ਟੈੱਕ ਜ਼ੋਨ, ਡਲਹੌਜ਼ੀ ਰੋਡ ਵਿਖੇ ਜੰਮੂ ਤੋਂ ਪਹੁੰਚੇ ਤ੍ਰੈਭਾਸ਼ੀ ਗ਼ਜ਼ਲਕਾਰ ਪਿਆਸਾ ਅੰਜੁਮ ਦੀ ਵਿਸ਼ੇਸ਼ ਆਮਦ ’ਤੇ ਸਾਹਿਤਕਾਰਾਂ ਦੀ ਮਿਲਣੀ ਕਰਵਾਈ ਗਈ । ਸਮਾਗਮ ਦੀ ਪ੍ਰਧਾਨਗੀ ਪਿਆਸਾ ਅੰਜੁਮ ਅਤੇ ਪ੍ਰਸਿੱਧ ਕਹਾਣੀਕਾਰ ਸ਼ੈਲੀ ਬਲਜੀਤ ਨੇ ਕੀਤੀ । ਅਸ਼ੋਕ ਚਿੱਤਰਕਾਰ ਨੇ ਮੰਚ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਪਿਆਸਾ ਅੰਜੁਮ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ । ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਮਨਮੋਹਨ ਧਕਾਲਵੀ ਦੀਆਂ ਬੋਲੀਆਂ ਨਾਲ ਹੋਈ । ਇਸ ਮੌਕੇ ਐਡਵੋਕੇਟ ਰਾਕੇਸ਼ ਨੁਦਰਤ, ਨਰੇਸ਼ ਨਿਰਗੁਣ, ਅਸ਼ੋਕ ਚਿੱਤਰਕਾਰ, ਨਰੇਸ਼ ਦੀਨਾਨਗਰੀ, ਸਤੀਸ਼ ਵਸ਼ਿਸ਼ਟ, ਪੂਰਨ ਅਹਿਸਾਨ, ਸਤਨਾਮ ਸਿੰਘ, ਸ਼ੈਲੀ ਬਲਜੀਤ ਅਤੇ ਪਾਲ ਗੁਰਦਾਸਪੁਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਪਿਆਸਾ ਅੰਜੁਮ ਨੇ ਸਾਹਿਤਕ ਮਿਲਣੀ ਦੀ ਸ਼ਲਾਘਾ ਕਰਦਿਆਂ ਆਪਣੀਆਂ ਖ਼ੂਬਸੂਰਤ ਰਚਨਾਵਾਂ ਸਾਂਝੀਆਂ ਕੀਤੀਆਂ । ਇਸ ਮੌਕੇ ਐਡਵੋਕੇਟ ਮੱਸਾ ਸਿੰਘ ਕਲੇਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।