ਡੇਰਾ ਬਾਬਾ ਨਾਨਕ, 27 ਮਾਰਚ (ਹੀਰਾ ਸਿੰਘ ਮਾਂਗਟ)- ਕਿਸਾਨਾਂ ਨੂੰ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਬਲਾਕ ਡੇਰਾ ਬਾਬਾ ਨਾਨਕ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਬਲਾਕ ਖੇਤੀਬਾੜੀ ਅਫ਼ਸਰ ਡੇਰਾ ਬਾਬਾ ਨਾਨਕ ਡਾ. ਸੁਖਬੀਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਦਿਆਂ ਵਾਤਾਵਰਣ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਭੂਮੀ ਰੱਖਿਆ ਵਿਭਾਗ ਵਲੋਂ ਸਰਵੇਅਰ ਸ਼੍ਰੀ ਡੇਨੀਅਲ, ਖੇਤੀ ਵਿਕਾਸ ਅਫ਼ਸਰ ਗਗਨਦੀਪ ਸਿੰਘ, ਸਤਵਿੰਦਰ ਸਿੰਘ ਖੇਤੀ ਵਿਸਥਾਰ ਅਫ਼ਸਰ, ਅਜ਼ਾਦਵਿੰਦਰ ਸਿੰਘ ਖੇਤੀ ਵਿਕਾਸ ਅਫ਼ਸਰ ਨੇ ਕਿਸਾਨਾਂ ਨਾਲ ਵੱਖ-ਵੱਖ ਜਾਣਕਾਰੀ ਸਾਂਝੀ ਕੀਤੀ | ਜੈਵਿਕ ਖੇਤੀ ਕਰਨ ਵਾਲੇ ਕਿਸਾਨ ਪਰਮਜੀਤ ਸਿੰਘ ਨੇ ਕਿਸਾਨਾਂ ਨਾਲ ਆਪਣੇ ਖੇਤੀ ਤਜਰਬੇ ਸਾਂਝੇ ਕੀਤੇ | ਇਲਾਕੇ ਦੇ ਹੋਰ ਕਿਸਾਨਾਂ ਤਰਸੇਮ ਸਿੰਘ ਝੰਗੀ, ਗੁਰਟੇਕ ਸਿੰਘ ਭੋਲੇਕੇ, ਗੁਰਪ੍ਰੀਤ ਸਿੰਘ ਪੱਖੋਕੇ, ਹਰਪਾਲ ਸਿੰਘ ਆਦਿ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਖੇਤਾਂ 'ਚ ਸਾਂਭਣ ਦੇ ਫ਼ਾਇਦੇ ਤੇ ਜ਼ਮੀਨ ਦੀ ਸਿਹਤ ਵਿਚ ਹੋਏ ਸੁਧਾਰ ਬਾਰੇ ਦੱਸਿਆ | ਵਿਸ਼ਾਰਦ ਕੁੰਦਰਾ ਨੇ ਸਟੇਜ ਦਾ ਸੰਚਾਲਨ ਕੀਤਾ | ਇਸ ਮੌਕੇ ਤਰਲੋਚਨ ਸਿੰਘ, ਸੰਦੀਪ ਸਿੰਘ, ਸੁਖਦਿਆਲ ਸਿੰਘ (ਸਾਰੇ ਖੇਤੀ ਵਿਸਥਾਰ ਅਫ਼ਸਰ), ਪਰਮਜੀਤ ਸਿੰਘ ਬੀ.ਟੀ.ਐੱਮ., ਪੁਨੀਤ ਢਿੱਲੋਂ, ਤਲਜਿੰਦਰ ਸਿੰਘ, ਪ੍ਰਭਜੀਤ ਕੌਰ ਉਪ-ਨਿਰੀਖਕ, ਬਿਕਰਮਜੀਤ ਸਿੰਘ, ਜੋਬਨਜੀਤ ਸਿੰਘ, ਅੰਮਿ੍ਤਜੋਤ ਸਿੰਘ ਤੇ ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |