15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲਾਇਨਜ਼ ਕਲੱਬ ਨੇ ਰਾਸ਼ਨ ਵੰਡਿਆ

Ad Position 21
No active advertisement
ਅਜੀਤ ਡੈਸਕ 28-03-2026
ਪਠਾਨਕੋਟ, 27 ਮਾਰਚ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਨਰਿੰਦਰ ਮਹਾਜਨ ਦੀ ਅਗਵਾਈ ਹੇਠ ਇਕ ਸਮਾਜ ਸੇਵਾ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕਲੱਬ ਵਲੋਂ ਇਕ ਜ਼ਰੂਰਤਮੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਰਾਸ਼ਨ ਵੰਡਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਲਾਇਨਜ਼ ਕਲੱਬ ਡਿਸਟਿ੍ਕਟ 321-ਡੀ ਦੇ ਉਪ ਜ਼ਿਲ੍ਹਾ ਗਵਰਨਰ ਲਾਇਨ ਰਾਜੀਵ ਖੋਸਲਾ ਹਾਜ਼ਰ ਹੋਏ | ਉਨ੍ਹਾਂ ਕਲੱਬ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਪ੍ਰਧਾਨ ਨਰਿੰਦਰ ਮਹਾਜਨ ਤੇ ਪ੍ਰੋਜੈਕਟ ਸਕੱਤਰ ਵਿਜੇ ਪਾਸੀ ਨੇ ਦੱਸਿਆ ਕਿ ਕਲੱਬ ਵਲੋਂ ਕੁਝ ਹੀ ਮਹੀਨਿਆਂ ਵਿਚ ਲਗਪਗ 80 ਪ੍ਰੋਜੈਕਟ ਕਰ ਕੇ ਸਮਾਜ ਭਲਾਈ ਵਿਚ ਅਹਿਮ ਭੂਮਿਕਾ ਨਿਭਾਈ ਗਈ ਹੈ ਜਿਸ ਵਿਚ ਸਭ ਮੈਂਬਰਾਂ ਦਾ ਪੂਰਾ ਸਹਿਯੋਗ ਮਿਲਿਆ ਹੈ | ਇਸ ਮੌਕੇ ਪ੍ਰੋਜੈਕਟ ਸਕੱਤਰ ਵਿਜੇ ਪਾਸੀ, ਪੀ.ਆਰ.ਓ. ਨਰਿੰਦਰ ਗੁਪਤਾ, ਪੰਕਜ ਮਹਿਤਾ, ਸੰਦੀਪ ਸਰੀਨ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮਾ ਡਰਾਮਾਟਿਕ ਕਲੱਬ ਵਲੋਂ ਕਰਵਾਏ ਧਾਰਮਿਕ ਪ੍ਰੋਗਰਾਮ 'ਚ ਪ੍ਰਧਾਨ ਸ਼ੰਮੀ ਚੌਧਰੀ ਹੋਏ ਸ਼ਾਮਿਲ ਅਗਲੀ ਖ਼ਬਰ ਰਾਮਗੜ੍ਹੀਆ ਅਕਾਲ ਫੈੱਡਰੇਸ਼ਨ ਵਲੋਂ ਜਗਜੀਤ ਸਿੰਘ ਰਿਹਾਨ ਜ਼ੋਨ ਇੰਚਾਰਜ ਨਿਯੁਕਤ
Ad Position 24