ਪਠਾਨਕੋਟ, 27 ਮਾਰਚ (ਸੁਮਿਤ)- ਰਾਮ ਨੌਮੀ ਦੇ ਸ਼ੁੱਭ ਮੌਕੇ ਰਾਮਾ ਡਰਾਮਾਟਿਕ ਕਲੱਬ ਵਲੋਂ ਪਠਾਨਕੋਟ ਦੇ ਰਾਮ ਭਵਨ ਵਿਖੇ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੀ ਅਗਵਾਈ ਕਲੱਬ ਦੇ ਪ੍ਰਧਾਨ ਸ਼ੰਮੀ ਚੌਧਰੀ ਤੇ ਡਾਇਰੈਕਟਰ ਪ੍ਰਦੀਪ ਮਹਿੰਦਰੂ ਨੇ ਕੀਤੀ | ਪ੍ਰੋਗਰਾਮ ਵਿਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਤੇ ਸ਼ਕਤੀ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਧਾਰਮਿਕ ਸਮਾਗਮ ਦੌਰਾਨ ਰਸਮੀ ਹਵਨ ਯੱਗ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਵੈਦਿਕ ਮੰਤਰਾਂ ਦੇ ਜਾਪ ਦੌਰਾਨ ਯੱਗ 'ਚ ਚੜ੍ਹਾਵਾ ਚੜ੍ਹਾਇਆ ਗਿਆ ਤੇ ਵਿਸ਼ਵ ਕਲਿਆਣ, ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਲਈ ਸਮੂਹਿਕ ਅਰਦਾਸ ਕੀਤੀ ਗਈ | ਪ੍ਰੋਗਰਾਮ ਦੇ ਅੰਤ 'ਚ ਪ੍ਰਸ਼ਾਦ ਵੰਡਿਆ ਗਿਆ ਤੇ ਸਾਰਿਆਂ ਨੇ ਆਪਸੀ ਭਾਈਚਾਰੇ ਤੇ ਪਿਆਰ ਦਾ ਸੰਦੇਸ਼ ਦਿੱਤਾ |