15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦੀਨਾਨਗਰ ਸ਼ਹਿਰ ਨੂੰ ਇਕ ਹੋਰ ਆਮ ਆਦਮੀ ਕਲੀਨਿਕ ਮਿਲਿਆ

Ad Position 21
No active advertisement
ਅਜੀਤ ਡੈਸਕ 29-03-2026
ਦੀਨਾਨਗਰ, 28 ਮਾਰਚ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦੀਨਾਨਗਰ ਸ਼ਹਿਰ ਨੂੰ ਇਕ ਹੋਰ ਮੁਹੱਲਾ ਕਲੀਨਿਕ ਦੀ ਸੌਗਾਤ ਦਿੱਤੀ ਗਈ ਹੈ ਜਿਸ ਨਾਲ ਸ਼ਹਿਰ ਅੰਦਰ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਦੋ ਹੋ ਗਈ ਹੈ | ਦੀਨਾਨਗਰ ਦੇ ਪਸ਼ੂ ਹਸਪਤਾਲ ਨੇੜੇ ਅੱਜ ਸ਼ੁਰੂ ਕੀਤੇ ਗਏ ਇਸ ਆਮ ਆਦਮੀ ਕਲੀਨਿਕ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਦੇ ਬੇਟੇ ਲੋਕੇਸ਼ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਲੋਕੇਸ਼ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਹਤ ਕ੍ਰਾਂਤੀ ਦੇ ਖੇਤਰ 'ਚ ਹੋਰ ਅੱਗੇ ਵਧਦਿਆਂ ਅੱਜ 100 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲੇ੍ਹ ਗਏ ਹਨ | ਜਦੋਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਅੰਦਰ 881 ਮੁਹੱਲਾ ਕਲੀਨਿਕ ਸਫਲਤਾ ਨਾਲ ਚੱਲ ਰਹੇ ਹਨ ਜਿੱਥੇ ਲੱਖਾਂ ਲੋਕ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ | ਇਸ ਮੌਕੇ ਮੈਡੀਕਲ ਅਫ਼ਸਰ ਡਾ: ਰਾਜਵੀਰ ਸਿੰਘ ਤੇ ਡਾ: ਅਰਵਿੰਦਰ ਸਿੰਘ ਐਸ.ਐਮ.ਓ ਬਹਿਰਾਮਪੁਰ ਦੇ ਇਲਾਵਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਾਜੀਵ ਸੈਣੀ, ਬਲਜੀਤ ਸਿੰਘ ਸੰਧੂ, ਨੋਬਲ ਸਿੰਘ ਤਲਵੰਡੀ, ਵਿਜੇ ਕੁਮਾਰ ਪਿੰਕਾ, ਸੰਨੀ ਭੋਗਲ ਅਤੇ ਚਿਮਨ ਲਾਲ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਬੱਸ ਸਟੈਂਡ ਬਣਿਆ ਸੂਬੇ ਦਾ ਪਹਿਲਾ 'ਹੈਲਥ ਹੱਬ' ਅਗਲੀ ਖ਼ਬਰ ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੇ ਪੈਰਾ ਮੈਡੀਕਲ ਵਿਦਿਆਰਥੀਆਂ ਨੇ ਕਿਰਨ ਹਸਪਤਾਲ ਦਾ ਕੀਤਾ ਦੌਰਾ
Ad Position 24