26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਐਗਜ਼ੈਕਟਿਵ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
ਨਵ-ਨਿਯੁਕਤ ਸੂਬਾ ਪ੍ਰਧਾਨ ਰਕੇਸ਼ ਵਿਲੀਅਮ ਦਾ ਸਵਾਗਤ ਕਰਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਝੰਡੇਰ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ | ਅਜੀਤ ਤਸਵੀਰ


ਧਾਰੀਵਾਲ, 2 ਅਪ੍ਰੈਲ (ਜੇਮਸ ਨਾਹਰ)- ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਐਗਜ਼ੈਕਟਿਵ ਕਮੇਟੀ ਦੀ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸੂਬਾ ਪ੍ਰਧਾਨ ਸ: ਬਲਦੇਵ ਸਿੰਘ ਝੰਡੇਰ ਦਾ ਸਨਮਾਨ ਕੀਤਾ ਗਿਆ ਤੇ ਸੰਸਥਾ ਦੇ ਭਵਿੱਖ ਤੇ ਪ੍ਰਬੰਧਕੀ ਸੁਧਾਰਾਂ ਸੰਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਮੈਡੀਕਲ ਕਾਲਜ ਹੁਣ ਪੂਰਨ ਰੂਪ ਤੋਂ ਇਕ ਵੱਖਰੀ ਸੰਸਥਾ ਹਨ, ਇਸ ਲਈ ਅੱਜ ਤੋਂ ਬਾਅਦ ਡਾਇਰੈਕਟੋਰੇਟ ਆਫ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ (ਡੀ.ਆਰ.ਐੱਮ.ਈ.) ਅਧੀਨ ਨਿਯੁਕਤ ਮੈਡੀਕਲ ਲੈਬ ਟੈਕਨੀਸ਼ੀਅਨ ਸਟੇਟ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਭਾਗ ਨਹੀਂ ਲੈਣਗੇ, ਜੇ ਕੋਈ ਕਾਰਵਾਈ ਸਰਕਾਰ ਵਿਰੁੱਧ ਕਰਨੀ ਹੋਵੇਗੀ ਤਾਂ ਦੋਨੋਂ ਐਸੋਸੀਏਸ਼ਨ ਮਿਲ ਕੇ ਕਰ ਸਕਦੀ ਹੈ | ਉਪਰੰਤ ਪ੍ਰਧਾਨ ਬਲਦੇਵ ਸਿੰਘ ਝੰਡੇਰ ਵਲੋਂ ਮੌਜੂਦਾ ਜ਼ਿਲ੍ਹਾ ਤੇ ਸਟੇਟ ਬਾਡੀ ਨੂੰ ਭੰਗ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੀਟਿੰਗ ਵਿਚ ਮੌਜੂਦ ਸਾਰੇ ਐਗਜ਼ੈਕਟਿਵ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਸਹਿਮਤੀ ਨਾਲ 11 ਮੈਂਬਰਾਂ ਦੀ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਗੁਰਦਾਸਪੁਰ ਤੋਂ ਰਕੇਸ਼ ਵਿਲੀਅਮ ਨੂੰ ਦੂਸਰੀ ਵਾਰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਹਰਪਾਲ ਸਿੰਘ ਜਲੰਧਰ ਸਕੱਤਰ, ਸੰਜੀਵ ਗੁਪਤਾ ਪਟਿਆਲਾ ਖ਼ਜ਼ਾਨਚੀ ਨਿਯੁਕਤ ਕੀਤੇ ਗਏ ਤੇ ਵਿਲੀਅਮ ਲੁਧਿਆਣਾ, ਸੰਜੀਵ ਕੁਮਾਰ ਪਠਾਨਕੋਟ, ਗੁਰਵਿੰਦਰ ਸਿੰਘ ਗੁਰਦਾਸਪੁਰ, ਅੰਮਿ੍ਤਪਾਲ ਸਿੰਘ ਐੱਸ.ਬੀ.ਐਸ. ਨਗਰ, ਸੁਰੇਸ਼ ਭਾਟੀਆ ਫ਼ਤਹਿਗੜ੍ਹ ਸਾਹਿਬ, ਪ੍ਰਤਾਪ ਸਿੰਘ ਜਲੰਧਰ, ਅਮਰਜੀਤ ਸਿੰਘ ਫਰੀਦਕੋਟ, ਅਵਤਾਰ ਸਿੰਘ ਮਾਨਸਾ ਆਦਿ ਮੈਂਬਰ ਨਿਯੁਕਤ ਕੀਤੇ ਗਏ | ਇਸ ਮੌਕੇ ਵਿਨੋਦ ਸੈਣੀ ਸਾਬਕਾ ਸੂਬਾ ਜਨਰਲ ਸਕੱਤਰ, ਮਨਜੀਤ ਸਿੰਘ ਰਣੀਆ, ਰਘੁਵੀਰ ਸਿੰਘ ਮੋਗਾ, ਸੰਜੀਵ ਗੁਪਤਾ ਪਟਿਆਲਾ, ਸਰਬਜੀਤ ਲਾਲ ਜਲੰਧਰ, ਪਰਮਜੀਤ ਸਿੰਘ ਤਰਨਤਾਰਨ, ਸੁਰਿੰਦਰ ਕੁਮਾਰ ਫ਼ਾਜ਼ਿਲਕਾ, ਅਜੇ ਕੁਮਾਰ ਬਰਨਾਲਾ, ਰਜਿੰਦਰ ਕੁਮਾਰ ਲੁਧਿਆਣਾ, ਹਰਦੀਪ ਸਿੰਘ ਅੰਮਿ੍ਤਸਰ, ਜਗਤਾਰ ਸਿੰਘ ਅੰਮਿ੍ਤਸਰ, ਹਰਪਾਲ ਸਿੰਘ ਜਲੰਧਰ, ਲਖਵਿੰਦਰ ਸਿੰਘ ਜਲੰਧਰ, ਪ੍ਰਤਾਪ ਸਿੰਘ ਜਲੰਧਰ, ਕਰਨੈਲ ਸਿੰਘ ਜਲੰਧਰ, ਚਮਕੌਰ ਸਿੰਘ ਸ੍ਰੀ ਮੁਕਤਸਰ ਸਾਹਿਬ, ਰਵੀ ਕੁਮਾਰ ਪਠਾਨਕੋਟ, ਸੰਜੀਵ ਕੁਮਾਰ ਪਠਾਨਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਐਗਜ਼ੈਕਟਿਵ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਅਗਲੀ ਖ਼ਬਰ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਹੋਈ
Ad Position 24