ਕਾਹਨੂੰਵਾਨ, 3 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਥਾਣਾ ਕਾਹਨੂੰਵਾਨ ਵਿਚ ਨਵ-ਨਿਯੁਕਤ ਐਸ.ਐਚ.ਓ. ਇੰਸਪੈਕਟਰ ਦੀਪਕਾ ਨੇ ਥਾਣੇ ਦਾ ਚਾਰਜ ਸੰਭਾਲਣ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਥਾਣੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਹਰਗਿਜ਼ ਨਹੀਂ ਦਿੱਤੀ ਜਾਵੇਗੀ | ਇਸ ਲਈ ਲੋਕ ਉਨ੍ਹਾਂ ਦੇ ਕੋਲ ਸਹੀ ਜਾਣਕਾਰੀ ਤੇ ਸਹੀ ਸ਼ਿਕਾਇਤਾਂ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਸਹੀ ਇਨਸਾਫ਼ ਮਿਲ ਸਕੇ | ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਅਪਰਾਧ ਨੂੰ ਖਤਮ ਕਰਨ ਲਈ ਪੁਲਿਸ ਲਈ ਆਮ ਨਾਗਰਿਕਾਂ ਸਹਿਯੋਗ ਬਹੁਤ ਜ਼ਰੂਰੀ ਹੈ | ਇਸ ਲਈ ਮੇਰੀ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਸਮਾਜ ਵਿਚੋਂ ਅਪਰਾਧਿਕ ਗਤੀਵਿਧੀਆਂ ਨੂੰ ਖਤਮ ਕਰਨ ਲਈ ਪੁਲਿਸ ਨੂੰ ਸਹੀ ਜਾਣਕਾਰੀ ਤੇ ਸਹਿਯੋਗ ਦੇਣ |