01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਨਿਰਮਾਣ ਲਈ ਨਿਭਾਅ ਰਹੀ ਪ੍ਰਸੰਸਾਯੋਗ ਭੂਮਿਕਾ- ਲਾਲ ਚੰਦ ਕਟਾਰੂਚੱਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਘਰੋਟਾ, 3 ਅਪ੍ਰੈਲ (ਸੰਜੀਵ ਗੁਪਤਾ)-ਰਾਮ ਲੀਲ੍ਹਾ ਮੈਦਾਨ ਘਰੋਟਾ ਵਿਚ ਜਨ ਸੰਵਾਦ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਰਹੇ | ਪ੍ਰੋਗਰਾਮ ਵਿਚ ਖ਼ਾਸ ਕਰਕੇ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਹਿੱਸਾ ਲਿਆ ਤੇ ਆਪਣੀ ਸਰਗਰਮ ਭਾਗੀਦਾਰੀ ਦਰਜ ਕਰਵਾਈ | ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤੇ ਪੰਜ ਗਾਰੰਟੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਚਨਬੱਧ ਹੈ | ਮੰਤਰੀ ਨੇ 'ਮਾਵਾਂ ਧੀਆਂ ਦਾ ਸਨਮਾਨ ਯੋਜਨਾ', ਪੈਨਸ਼ਨ ਯੋਜਨਾਵਾਂ, ਸਿਹਤ, ਸਿੱਖਿਆ, ਸਮਾਰਟ ਰਾਸ਼ਨ ਕਾਰਡ ਵਰਗੀਆਂ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਲੋਕਾਂ ਦੀ ਜ਼ਿੰਦਗੀ ਵਿਚ ਸੁਧਾਰ ਆ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਘਰੋਟਾ ਖੇਤਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਸੜਕਾਂ ਦਾ ਨਿਰਮਾਣ, ਪਾਰਕ, ਖੇਡ ਦਾ ਮੈਦਾਨ, ਰਾਮ ਲੀਲ੍ਹਾ ਸ਼ੈੱਡ, ਪੰਚਾਇਤ ਘਰ, ਖੇਡ ਮੈਦਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਬਲਾਕ ਸਮਿਤੀ ਚੇਅਰਮੈਨ ਪਵਨ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ, ਸਰਪੰਚ ਸੰਜੀਵ ਕੁਮਾਰ, ਚੇਅਰਮੈਨ ਮਨੋਹਰ ਸਿੰਘ, ਰਣਜੀਤ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਸਰਕਾਰ ਦੇ ਕੰਮਾਂ ਦੀ ਸਰਾਹਨਾ ਕਰਦੇ ਹੋਏ ਲੋਕਾਂ ਨੂੰ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਵਿਚ ਰਾਜਾ ਪਾਲ, ਗੁਰਮੀਤ ਕੌਰ, ਪੰਕਜ, ਦੇਵ ਦੱਤ ਮਹਾਜਨ, ਸ਼ਿੱਬੂ ਮਹਿਰਾ, ਸੋਨੰੂ ਅਤੇ ਸੁਰਿੰਦਰ ਕੁਮਾਰ ਸਮੇਤ ਕਈ ਗਣਮਾਨਯ ਵਿਅਕਤੀ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਭੱਲੇ ਖ਼ਰੀਦਣ ਦੇ ਬਹਾਨੇ ਅਣਪਛਾਤਾ ਵਿਅਕਤੀ ਮੋਬਾਈਲ ਲੈ ਕੇ ਫ਼ਰਾਰ <br/> ਅਗਲੀ ਖ਼ਬਰ ਆਕਸੀਲੀਅਮ ਇੰਟਰਨੈਸ਼ਨਲ ਸਕੂਲ ਮੈਨੇਜਮੈਂਟ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ <br/>
Ad Position 24