17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਾਮਰੇਡ ਤੇਜਾ ਸਿੰਘ ਸੁਤੰਤਰ ਯਾਦਗਾਰੀ ਕਮੇਟੀ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 05-04-2026
ਗੁਰਦਾਸਪੁਰ, 4 ਅਪ੍ਰੈਲ (ਚੱਕਰਾਜਾ)- ਕਾਮਰੇਡ ਤੇਜਾ ਸਿੰਘ ਸੁਤੰਤਰ ਯਾਦਗਾਰੀ ਕਮੇਟੀ ਦੀ ਮੀਟਿੰਗ ਗੁਰਨਾਮ ਸਿੰਘ ਅਲੂਣਾ ਦੀ ਪ੍ਰਧਾਨਗੀ ਹੇਠ ਪਿੰਡ ਅਲੂਣਾ ਵਿਖੇ ਹੋਈ | ਇਸ ਮੌਕੇ ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਮੀਟਿੰਗ ਦੀ ਸ਼ੁਰੂਆਤ ਮੌਕੇ ਪਿਛਲੇ ਦਿਨੀਂ ਵਿੱਛੜੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਕਾ: ਵਰਿੰਦਰ ਸਿੰਘ ਕੱਤੋਵਾਲ, ਸਤਨਾਮ ਸਿੰਘ ਮੂਲਿਆਂਵਾਲ ਤੇ ਉਨ੍ਹਾਂ ਦੀ ਪਤਨੀ ਤੇ ਵੇਅਰ ਹਾਊਸ ਦੇ ਐਮ.ਡੀ. ਗਗਨਦੀਪ ਸਿੰਘ ਰੰਧਾਵਾ ਨੰੂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਆਗੂਆਂ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਕਾਮਰੇਡ ਮੇਦਨ ਸਿੰਘ ਮੇਦਨ ਦੀ ਬਰਸੀ 12 ਅਪ੍ਰੈਲ ਨੰੂ ਧੂਮਧਾਮ ਨਾਲ ਮਨਾਉਣ ਦਾ ਫ਼ੈਸਲਾ ਕੀਤਾ | ਆਗੂਆਂ ਨੇ ਕਿਹਾ ਕਿ ਇਸ ਸਮਾਗਮ ਸੰਬੰਧੀ 15 ਮੈਂਬਰਾਂ 'ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਕਨਵੀਨਰ ਜਗਜੀਤ ਸਿੰਘ ਅਲੂਣਾ ਨੰੂ ਨਿਯੁਕਤ ਕੀਤਾ ਹੈ | ਸਮੂਹ ਆਗੂਆਂ ਨੇ 12 ਅਪ੍ਰੈਲ ਦੇ ਬਰਸੀ ਸਮਾਗਮ ਨੰੂ ਸਫਲ ਬਣਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਕਾ: ਅਸ਼ਵਨੀ ਕੁਮਾਰ ਲੱਖਣ ਕਲਾਂ, ਹਰਚਰਨ ਔਜਲਾ, ਸੁਖਦੇਵ ਸਿੰਘ ਗੋਸਲ, ਰਣਵੀਰ ਸਿੰਘ ਡੁਗਰੀ, ਕਾ: ਬਲਵੀਰ ਸਿੰਘ ਰੰਧਾਵਾ, ਕਾ: ਲਖਵਿੰਦਰ ਔਜਲਾ, ਸੁੱਚਾ ਸਿੰਘ ਬਲੱਗਣ, ਜਗਜੀਤ ਸਿੰਘ ਅਲੂਣਾ, ਬਲਵੀਰ ਸਿੰਘ ਬਾਜਵਾ, ਕਾ: ਰਤਨ ਸਿੰਘ ਕਿਲ੍ਹਾ ਨੱਥੂ ਸਿੰਘ, ਜਰਨੈਲ ਸਿੰਘ ਸਪਰਾ ਕੋਠੀ, ਕੁਲਦੀਪ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਪਿੰਦਰ ਸਿੰਘ, ਅਮਨਦੀਪ ਸਿੰਘ ਚੌਹਾਨ, ਮਾ: ਸੁਖਵਿੰਦਰਪਾਲ, ਪ੍ਰਭਜੋਤ ਸਿੰਘ, ਕੁਲਜੀਤ ਸਿੰਘ, ਸੁਖਵਿੰਦਰ ਸਿੰਘ ਅੱਲੜਪਿੰਡੀ, ਗੁਰਦੀਪ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਅਰਜਿੰਦਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ ਨੰਬਰਦਾਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਕਰਵਾਇਆ
Ad Position 24