ਫਤਹਿਗੜ੍ਹ ਚੂੜੀਆਂ, 4 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਘਣੀਏ ਕੇ ਬਾਂਗਰ ਦੇ ਗੁਰਦੁਆਰਾ ਬਾਬਾ ਅਗਮ ਦਾਸ ਵਿਖੇ ਨੰਬਰਦਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ ਨੰਬਰਦਾਰਾਂ ਦੀ ਇਕੱਤਰਤਾ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਸਮੇਤ ਸ: ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਸਮਾਜ ਅੰਦਰ ਚੰਗਾ ਰੁਤਬਾ ਰੱਖਣ ਵਾਲੀ ਹੈ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨੰਬਰਦਾਰ ਯੂਨੀਅਨ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਉੱਪਰ ਵਾਅਦੇ ਕੀਤੇ ਸਨ ਕਿ ਨੰਬਰਦਾਰਾਂ ਦੀਆਂ ਮੰਗਾਂ ਸਰਕਾਰ ਬਣਦੇ ਸਾਰ ਹੀ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣਗੀਆਂ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਨੰਬਰਦਾਰਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਹੋਇਆ ਹੈ, ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ 2027 ਦੀਆਂ ਚੋਣਾਂ ਮੌਕੇ ਭੁਗਤਣਾ ਪਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਾਂਗਲਾ, ਜ਼ਿਲ੍ਹਾ ਸਰਪ੍ਰਸਤ ਨਵਦੀਪ ਸਿੰਘ ਸ਼ੇਰਾ ਫੱਤੇਵਾਲ, ਤਹਿਸੀਲ ਪ੍ਰਧਾਨ ਗੁਰਭੇਜ ਸਿੰਘ, ਜਨਰਲ ਸਕੱਤਰ ਰਛਪਾਲ ਸਿੰਘ ਕੁਲਾਰ, ਹੁਸ਼ਿਆਰ ਸਿੰਘ ਝੰਡੇਰ, ਹਰਭਜਨ ਸਿੰਘ ਬਟਾਲਾ, ਨੰਬਰਦਾਰ ਵੱਸਣ ਸਿੰਘ ਕਾਦੀਆਂ ਰਾਜਪੂਤਾਂ, ਰਜਿੰਦਰ ਸਿੰਘ ਕਾਲਾ ਅਫਗਾਨਾ, ਪ੍ਰਗਟ ਸਿੰਘ ਡੁੱਲਟ, ਕੁਲਦੀਪ ਸਿੰਘ ਅਲੀਵਾਲ ਜੱਟਾਂ, ਰਵਿੰਦਰ ਸਿੰਘ ਕਾਲਾ ਅਫਗਾਨਾ, ਕੁਲਵਿੰਦਰ ਸਿੰਘ ਜਾਂਗਲਾ, ਮੁਖਤਾਰ ਸਿੰਘ, ਵੱਸਣ ਸਿੰਘ, ਅਮਰਜੀਤ ਸਿੰਘ, ਪ੍ਰਗਟ ਸਿੰਘ, ਹਰਬੰਸ ਸਿੰਘ ਤੇਜਾ, ਰਣਜੀਤ ਸਿੰਘ, ਹਰਬੀਰ ਸਿੰਘ, ਬਲਵਿੰਦਰ ਸਿੰਘ, ਹਰਪਿੰਦਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਅਵਾਨ, ਮੇਜਰ ਸਿੰਘ ਦਬੁਰਜੀ, ਅਮਰਜੀਤ ਸਿੰਘ ਪਾਰੋਵਾਲ, ਬਲਦੇਵ ਸਿੰਘ, ਗੁਰਭੇਜ ਸਿੰਘ ਕੋਟਲੀ, ਸੁਮੇਸ਼ ਲਾਲ ਲੰਗਰਵਾਲ, ਪ੍ਰਭਦਿਆਲ ਸਿੰਘ ਬੇਰੀਆਂਵਾਲ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |