19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਫ਼ਤਹਿਗੜ੍ਹ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 05-04-2026
ਫ਼ਤਹਿਗੜ੍ਹ ਚੂੜੀਆਂ, 4 ਅਪ੍ਰੈਲ (ਐੱਮ.ਐੱਸ. ਫੁੱਲ)- ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਲਾਕ ਫ਼ਤਹਿਗੜ੍ਹ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਵਿਜੇ ਕੁਮਾਰ ਸਟੇਸ਼ਨ ਸੁਪਰਵਾਈਜ਼ਰ ਬਟਾਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ੍ਰੀ ਵਿਜੇ ਕੁਮਾਰ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਬਾਰੇ ਸੋਚੋ ਕਿਉਂਕਿ ਇਹ ਚੋਣਾਂ ਦਾ ਅਖੀਰਲਾ ਸਾਲ ਹੈ | ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਸਲਾਹ ਦਿੰਦੇ ਹਾਂ ਕਿ ਇਸ ਵਾਰ 6 ਅਪ੍ਰੈਲ ਜਿਹੜੀ ਤਰੀਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਈ ਹੈ, ਉਸ ਵਿਚ ਸਰਕਾਰ ਮੁਲਾਜ਼ਮਾਂ ਦੇ ਹੱਕ ਵਿਚ ਭੁਗਤੋ ਤਾਂ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਖੁਸ਼ ਕੀਤਾ ਜਾ ਸਕੇ | ਅਧਿਆਪਕ ਸ: ਪ੍ਰੀਤਮ ਸਿੰਘ ਭੱਟੀ ਨੇ ਕਿਹਾ ਹੈ ਕਿ ਸਰਕਾਰ ਪੈਨਸ਼ਨ ਸੋਧਣ ਦਾ ਫਾਰਮੂਲਾ 2.59 ਨੂੰ ਤੁਰੰਤ ਲਾਗੂ ਕਰੇ | ਮਾ. ਬਨਵਾਰੀ ਲਾਲ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਤੋਂ ਲੈ ਕੇ ਮੁਲਾਜ਼ਮਾਂ ਤੱਕ 6 ਤੋਂ 8 ਹਜ਼ਾਰ ਰੁਪਏ ਮਹੀਨਾ ਤਨਖਾਹ ਘੱਟ ਦੇ ਕੇ ਸੋਸ਼ਣ ਕਰ ਰਹੀ ਹੈ | ਇਸ ਮੌਕੇ ਇੰਸਪੈਕਟਰ ਸੁੱਚਾ ਸਿੰਘ, ਮਾਸਟਰ ਬਸੰਤ ਸਿੰਘ, ਡਾਕਟਰ ਰਛਪਾਲ ਸਿੰਘ, ਵਿਜੇ ਕੁਮਾਰ, ਪ੍ਰੀਤਮ ਸਿੰਘ ਭੱਟੀ, ਅਵਤਾਰ ਸਿੰਘ, ਅਨਿਲ ਕੁਮਾਰ ਬੀਬਰਾ, ਇੰਸਪੈਕਟਰ ਬਚਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਮੰਡੀ 'ਚ ਬਦਇੰਤਜ਼ਾਮੀ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਸਬੂਤ- ਤਲਵਾੜ ਅਗਲੀ ਖ਼ਬਰ ਸਤਿਗੁਰੂ ਕਬੀਰ ਮੰਦਰ ਫੱਜੂਪੁਰ ਨੇ ਮੁੱਖ ਪ੍ਰਚਾਰਕ ਭਗਤ ਦੀਨਾ ਨਾਥ ਨੂੰ ਸਨਮਾਨਿਤ ਕੀਤਾ
Ad Position 24