ਫ਼ਤਹਿਗੜ੍ਹ ਚੂੜੀਆਂ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਸਪੋਰਟਸ ਕਲੱਬ ਪਿੰਡ ਤੇਜਾ ਕਲਾਂ ਦਾ 36ਵਾਂ ਪੰਚਾਇਤੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਨਾਮਵਰ ਟੀਮਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਨਕਦ ਇਨਾਮ ਵੰਡ ਕੇ ਸਨਮਾਨਿਤ ਕੀਤਾ | ਟੂਰਨਾਮੈਂਟ ਦਾ ਫਾਈਨਲ ਮੈਚ ਪਿੰਡ ਤੇਜਾ ਕਲਾਂ ਅਤੇ ਕੋਟਲਾ ਸੁਲਤਾਨ ਸਿੰਘ ਵਿਚਕਾਰ ਹੋਇਆ, ਜਿਸ ਵਿਚ ਤੇਜਾ ਦੀ ਟੀਮ ਜੇਤੂ ਰਹੀ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਖੇਡਾਂ ਤੇ ਮਾਵਾਂ ਸਦਾ ਜਿਉਂਦੀਆਂ ਰਹਿਣ | ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਖੇਡ ਮੈਦਾਨ ਦੇ ਨਾਲ ਬਚਪਨ ਤੋਂ ਜੁੜਦਾ ਹੈ, ਉਹ ਆਪਣੀ ਜਿੰਦਗੀ ਵਿਚ ਬੁਲੰਦੀਆਂ ਸਰ ਕਰ ਲੈਂਦਾ ਹੈ | ਉਨ੍ਹਾਂ ਕਿਹਾ ਕਿ ਤੇਜਾ ਪਿੰਡ ਵਧਾਈ ਦਾ ਪਾਤਰ ਹੈ, ਜਿੱਥੋਂ ਦੇ ਨੌਜਵਾਨ ਖੇਡਾਂ ਪ੍ਰਤੀ ਚੰਗੀ ਮੁਹਾਰਤ ਵਿਖਾ ਕੇ ਚੰਗੇ ਰੁਤਬਿਆਂ 'ਤੇ ਪਹੁੰਚੇ ਹਨ | ਇਸ ਮੌਕੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਧਰਮਬੀਰ ਸਿੰਘ ਧੰਮਾ, ਸੁਰਜਨ ਸਿੰਘ ਮੰਡ ਸਰਪੰਚ ਦਾਬਾਂਵਾਲ ਖੁਰਦ, ਬਾਬਾ ਹਰਭਜਨ ਸਿੰਘ ਭੂਰੀ ਵਾਲੇ, ਲਵਪ੍ਰੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ, ਗੁਰਮੀਤ ਸਿੰਘ, ਦਵਿੰਦਰ ਸਿੰਘ, ਮਨਪ੍ਰਰੀਤ ਸਿੰਘ, ਰਮਨ ਸਰਕਾਰੀਆ, ਨਰਿੰਦਰ ਸਿੰਘ ਫ਼ੌਜੀ, ਪ੍ਰਦੀਪ ਸਿੰਘ ਸਰਕਾਰੀਆ, ਸਰਪੰਚ ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਸੁਰਜੀਤ ਸਿੰਘ, ਸਵਿੰਦਰ ਸਿੰਘ, ਮੁੱਖਾ, ਰਘਬੀਰ ਸਿੰਘ ਅਠਵਾਲ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ ਆਦਿ ਹਾਜ਼ਰ ਰਹੇ |