27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਿੰਡ ਧਾਰੋਵਾਲੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 06-04-2026
ਧਿਆਨਪੁਰ, 5 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ.ਬਾਬਾ ਦੀਪ ਸਿੰਘ ਜੀ ਧਾਰੋਵਾਲੀ ਵਿਖੇ 11 ਦਿਨਾਂ ਮਹਾਨ ਕੀਰਤਨ ਤੇ ਢਾਡੀ ਦਰਬਾਰ ਹੋਇਆ, ਜਿਸ ਕਰ ਕੇ ਪੂਰਾ ਇਲਾਕਾ ਸ਼ਹੀਦੀ ਰੰਗ ਵਿਚ ਰੰਗਿਆ ਗਿਆ | ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਸੱਚਖੰਡ ਵਾਸੀ ਬਾਬਾ ਗੁਰਮੀਤ ਸਿੰਘ ਤੇ ਸੇਵਾਦਾਰ ਸਵ. ਤਰਸੇਮ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਸਾਲਾਨਾ ਕੀਰਤਨ ਤੇ ਢਾਡੀ ਦਰਬਾਰ ਵਿਚ ਪੰਥ ਪ੍ਰਸਿੱਧ ਜਥਿਆਂ ਨੇ ਹਾਜ਼ਰੀ ਲਗਵਾਈ ਜਿਸ ਵਿਚ ਭਾਈ ਹਰਪ੍ਰੀਤ ਸਿੰਘ, ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ, ਢਾਡੀ ਜਥਾ ਭਾਈ ਜਗਦੀਸ਼ ਸਿੰਘ ਵਡਾਲਾ, ਭਾਈ ਵਰਿਆਮ ਸਿੰਘ ਪੰਥ ਪ੍ਰਸਿੱਧ ਕਥਾਵਾਚਕ, ਭਾਈ ਅਵਤਾਰ ਸਿੰਘ ਧਾਰੋਵਾਲੀ ਵਾਲੇ, ਬਾਬਾ ਅਮਰਜੀਤ ਸਿੰਘ ਨਾਨਕਸਰ ਗੁਲਿਬ ਖੁਰਦ ਵਾਲੇ, ਕਵੀਸ਼ਰ ਸੁੱਚਾ ਸਿੰਘ ਡੇਰਾ ਪਠਾਣਾਂ ਗੋਲਡ ਮੈਡਲਿਸਟ, ਢਾਡੀ ਜਥਾ ਗਿਆਨੀ ਗਰਜਾ ਸਿੰਘ ਮਾਣਕਪੁਰ ਸੁਰੀਫ ਅਤੇ ਹਰਦੀਪ ਸਿੰਘ ਅਰਦਾਸੀਆ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਨਿਹਾਲ ਕੀਤਾ | ਇਸ ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ, ਗੁਰਨੂਰ ਸਿੰਘ ਰੰਧਾਵਾ, ਗੁਰਰਾਜ ਸਿੰਘ ਰੰਧਾਵਾ, ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਧਾਰੋਵਾਲੀ, ਸਰਪੰਚ ਮਨਮੋਹਣ ਸਿੰਘ ਸ਼ਿਕਾਰ ਮਾਛੀਆਂ, ਡਾ. ਗੁਰਦੇਵ ਸਿੰਘ ਧਾਰੋਵਾਲੀ, ਡਾ. ਰਿੰਕੂ, ਡੀ.ਸੀ. ਸ਼ਿਕਾਰ, ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ, ਗੋਲਡੀ ਧਾਰੋਵਾਲੀ, ਨੰਬਰਦਾਰ ਬੱਗਾ ਧਾਰੋਵਾਲੀ, ਪ੍ਰੋਫ਼ੈਸਰ ਦਲਜੀਤ ਸਿੰਘ ਧਾਰੋਵਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਬਣ ਕੇ ਆਏ ਸਾਹਿਲ ਪਠਾਨੀਆ ਦਾ ਜੂਡੋ ਖਿਡਾਰੀਆਂ ਵਲੋਂ ਸਵਾਗਤ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹਵਨ ਨਾਲ ਹੋਈ
Ad Position 24