27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਇੰਸਪੈਕਟਰ ਬਣ ਕੇ ਆਏ ਸਾਹਿਲ ਪਠਾਨੀਆ ਦਾ ਜੂਡੋ ਖਿਡਾਰੀਆਂ ਵਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 06-04-2026
ਗੁਰਦਾਸਪੁਰ 5 ਅਪੈ੍ਰਲ (ਚੱਕਰਾਜਾ)- ਜੂਡੋ ਖੇਡ ਵਿਚ ਦੇਸ਼ ਵਿਦੇਸ਼ 'ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਸਾਹਿਲ ਪਠਾਨੀਆ ਐਸ.ਐਚ.ਓ. ਬਹਿਰਾਮਪੁਰ ਦੇ ਬਤੌਰ ਇੰਸਪੈਕਟਰ ਤਰੱਕੀ ਪ੍ਰਾਪਤ ਕਰਨ 'ਤੇ ਜੂਡੋ ਖਿਡਾਰੀਆਂ ਵਿਚ ਖ਼ੁਸ਼ੀ ਦਾ ਮਾਹੌਲ ਪੈਦਾ ਹੋਇਆ ਹੈ | ਅੱਜ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਪੁੱਜੇ ਪਠਾਨੀਆ ਦਾ ਜੂਡੋ ਸੈਂਟਰ ਤੇ ਖਿਡਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਹਿਲ ਪਠਾਨੀਆ ਆਪਣੇ ਸਮੇਂ ਦਾ ਜੂਡੋ ਖੇਡ ਵਿਚ ਚਮਕਦਾ ਸਿਤਾਰਾ ਰਿਹਾ ਹੈ | ਉਸ ਨੇ ਪੰਜ ਵਾਰ ਨੈਸ਼ਨਲ ਚੈਂਪੀਅਨ ਦਾ ਖ਼ਿਤਾਬ ਪ੍ਰਾਪਤ ਕੀਤਾ, ਦੋ ਵਾਰ ਕਾਮਨਵੈਲਥ ਖੇਡਾਂ ਵਿਚ ਭਾਗ ਲਿਆ ਸੀ | ਆਲ ਇੰਡੀਆ ਇੰਟਰ ਪੁਲਿਸ ਖੇਡਾਂ ਵਿਚ ਪੰਜ ਵਾਰ ਚੈਂਪੀਅਨ ਤੇ ਨੈਸ਼ਨਲ ਖੇਡਾਂ ਵਿਚ ਆਪਣੇ ਭਾਰ ਵਰਗ ਵਿਚ ਚੈਂਪੀਅਨ ਰਿਹਾ ਹੈ | ਵਿਸ਼ਵ ਜੂਡੋ ਕੱਪ, ਵਿਸ਼ਵ ਜੂਡੋ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਭਾਗ ਲੈ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ | ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਖੇਡਾਂ 'ਚ ਪ੍ਰਾਪਤੀਆਂ ਨੂੰ ਦੇਖਦੇ ਹੋਏ 2017 ਵਿਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ | ਪਠਾਨੀਆ ਵਲੋਂ ਜੂਡੋ ਖੇਡ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਆਪਣੇ ਦੋ ਬੱਚਿਆਂ ਨੂੰ ਜੂਡੋ ਖੇਡ 'ਚ ਪਾਇਆ ਹੈ ਜੋ ਕਿ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਪੰਜਾਬ ਪੱਧਰ 'ਤੇ ਮੈਡਲ ਜਿੱਤ ਰਹੇ ਹਨ | ਇਸ ਮੌਕੇ ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ, ਰਵੀ ਕੁਮਾਰ ਜੂਡੋ ਕੋਚ, ਸੀਨੀਅਰ ਖਿਡਾਰੀ ਮੰਨਾ, ਕਰਨਜੀਤ ਸਿੰਘ ਮਾਨ, ਜਸਲੀਨ ਸੈਣੀ, ਰਕੇਸ਼ ਗਿੱਲ, ਗੁਰਪ੍ਰੀਤ ਸਿੰਘ, ਮਾਨਵ ਸ਼ਰਮਾ ਰੋਹਿਤ ਕੁਮਾਰ ਰਜਨੀਸ਼ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜ ਰਾਣੀ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਤੇ ਰਮੇਸ਼ ਚੰਦਰ ਉਪ ਚੇਅਰਮੈਨ ਬਣੇ ਅਗਲੀ ਖ਼ਬਰ ਪਿੰਡ ਧਾਰੋਵਾਲੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਕਰਵਾਇਆ
Ad Position 24