27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਜ ਰਾਣੀ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਤੇ ਰਮੇਸ਼ ਚੰਦਰ ਉਪ ਚੇਅਰਮੈਨ ਬਣੇ

Ad Position 21
No active advertisement
ਅਜੀਤ ਡੈਸਕ 06-04-2026
ਦੀਨਾਨਗਰ 5 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)- ਦੀਨਾਨਗਰ ਬਲਾਕ ਸੰਮਤੀ ਦੀ ਚੋਣ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਹੋਈ ਜਿਸ ਵਿਚ ਬਲਾਕ ਸੰਮਤੀ ਮੈਂਬਰ ਰਾਜ ਰਾਣੀ ਨੂੰ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਅਤੇ ਬਲਾਕ ਸੰਮਤੀ ਮੈਂਬਰ ਰਮੇਸ਼ ਚੰਦਰ ਨੂੰ ਉਪ ਚੇਅਰਮੈਨ ਚੁਣਿਆ ਗਿਆ | ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਚੋਣ ਤੋਂ ਬਾਅਦ ਦੀਨਾਨਗਰ ਬਲਾਕ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ | ਉਨ੍ਹਾਂ ਦੱਸਿਆ ਕਿ ਦੀਨਾਨਗਰ ਬਲਾਕ ਸੰਮਤੀ ਦੀ ਚੋਣ ਤੋਂ ਪਹਿਲਾਂ ਦੋਰਾਂਗਲਾ ਬਲਾਕ ਦੀ ਚੋਣ ਦੌਰਾਨ ਵੀ ਕਾਂਗਰਸ ਪਾਰਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਬਣੇ ਹਨ | ਉਨ੍ਹਾਂ ਦੀਨਾਨਗਰ ਨਿਵਾਸੀਆਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤੇ ਸਮਰਥਨ ਲਈ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ | ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਤੇ ਉਪ ਚੇਅਰਮੈਨ ਦੀ ਚੋਣ ਵਾਰ ਵਾਰ ਮੁਲਤਵੀ ਕੀਤੀ ਜਾ ਰਹੀ ਸੀ ਤੇ ਅੱਜ ਅਦਾਲਤ ਦੇ ਆਦੇਸ਼ਾਂ ਅਨੁਸਾਰ ਚੋਣ ਪ੍ਰਕਿਰਿਆ ਪੂਰੀ ਹੋਈ ਹੈ | ਉਨ੍ਹਾਂ ਕਿਹਾ ਕਿ ਦੀਨਾਨਗਰ ਬਲਾਕ ਸੰਮਤੀ ਵਿਚ ਕਾਂਗਰਸ ਪਾਰਟੀ ਦੇ 22 ਵਿਚੋਂ 11 ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਜਿੱਤੇ ਸਨ ਤੇ ਬਾਰ੍ਹਵੀਂ ਮੈਂਬਰ ਦੀ ਵੋਟ ਵਿਧਾਇਕਾ ਅਰੁਣਾ ਚੌਧਰੀ ਦੀ ਸੀ | ਇਸੇ ਤਰ੍ਹਾਂ ਦੋਰਾਂਗਲਾ ਬਲਾਕ ਵਿਚ 15 ਬਲਾਕ ਸੰਮਤੀ ਸੀਟਾਂ ਵਿਚੋਂ 11 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਸਨ | ਦੋਵੇਂ ਬਲਾਕਾਂ ਵਿਚੋਂ ਚੇਅਰਮੈਨ ਪੂਰੇ ਬਹੁਮਤ ਨਾਲ ਬਣੇ ਹਨ | ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਤੋੜਨ ਦੇ ਸੁਪਨੇ ਦੇਖ ਰਹੀ ਸੀ ਜਿਸ ਵਿਚ ਉਹ ਕਾਮਯਾਬ
Ad Position 22
No active advertisement
ਪਿਛਲੀ ਖ਼ਬਰ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਭਵਿੱਖ ਵਿਸ਼ੇ 'ਤੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਇੰਸਪੈਕਟਰ ਬਣ ਕੇ ਆਏ ਸਾਹਿਲ ਪਠਾਨੀਆ ਦਾ ਜੂਡੋ ਖਿਡਾਰੀਆਂ ਵਲੋਂ ਸਵਾਗਤ
Ad Position 24