ਬਟਾਲਾ, 5 ਅਪ੍ਰੈਲ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 5ਵੀ ਸ਼੍ਰੇਣੀ ਦੇ ਨਤੀਜੇ ਅਧੀਨ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੰਦਿਆਂ ਬੋਰਡ ਨਤੀਜਿਆਂ ਵਿਚੋਂ 100 ਫ਼ੀਸਦੀ ਨਤੀਜਾ ਹਾਸਲ ਕੀਤਾ | ਸਕੂਲ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਵਿਦਿਆਰਥੀਆਂ ਵਿਚੋਂ ਏਾਜਲ 99.4 ਫ਼ੀਸਦੀ, ਗੁਰਸੀਰਤ ਕੌਰ 99.4 ਫ਼ੀਸਦੀ, ਗੁਰਸੀਰਤ ਕੌਰ 99.2 ਫ਼ੀਸਦੀ, ਅਰਮਾਨਦੀਪ 98.8 ਫ਼ੀਸਦੀ, ਉੱਤਮਪ੍ਰੀਤ ਕੌਰ 98.8 ਫ਼ੀਸਦੀ ਅੰਕ ਲੈ ਕੇ ਸਕੂਲ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਸਕੂਲ ਡਾਇਰੈਕਟਰ ਪਰਮਜੀਤ ਕੌਰ ਸੰਧੂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਹੈ | ਇਸ ਮੌਕੇ ਸਕੂਲ ਕੋਆਰਡੀਨੇਟਰ ਕੰਵਲਜੀਤ ਕੌਰ, ਸੀਨੀਅਰ ਅਧਿਆਪਕ ਮਨਪ੍ਰੀਤ ਕੌਰ, ਜਸਮੀਤ ਕੌਰ, ਨਵਪ੍ਰੀਤ ਕੌਰ, ਰਮਨਜੀਤ ਕੌਰ, ਸੁਖਜੀਤ ਕੌਰ, ਮੁਖਤਾਰ ਸਿੰਘ, ਜਸਬੀਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |