ਅਲੀਵਾਲ, 5 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)-ਫ਼ਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਈਸਟਰ ਦੇ ਪਵਿੱਤਰ ਦਿਹਾੜੇ 'ਤੇ ਵੱਖ-ਵੱਖ ਗਿਰਜਾ ਘਰਾਂ 'ਚ ਸ਼ਿਰਕਤ ਕੀਤੀ ਤੇ ਮਸੀਹ ਭਾਈਚਾਰੇ ਨੂੰ ਈਸਟਰ ਦੀਆਂ ਮੁਬਾਰਕਾਂ ਦਿੱਤੀਆਂ | ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਸੁਨੱਈਆ ਤੇ ਸੈਦ ਮੁਬਾਰਕ ਗਿਰਜਾ ਘਰਾਂ ਵਿਚ ਗਏ ਤੇ ਮਸੀਹ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਬਲਾਕ ਪ੍ਰਧਾਨ ਅਨੂਪ ਕੁਮਾਰ, ਬਲਾਕ ਪ੍ਰਧਾਨ ਰਾਮ ਸਿੰਘ, ਨਵੀਸ਼ ਨੰਦਾ, ਕੇਵਲ ਮਸੀਹ, ਸਲੀਮ ਮਸੀਹ, ਡਾਕਟਰ ਮੈਨੂਅਲ ਮਸੀਹ, ਵਿਸ਼ਾਲ ਮਸੀਹ, ਜੇਮਸ ਮਸੀਹ, ਧਰਮਪਾਲ ਜੋਸ਼ੀ, ਜੌਰਜ ਮਸੀਹ, ਗੁਲਜ਼ਾਰ ਮਸੀਹ, ਸਰਪੰਚ ਅਸਾਰ ਭੱਟੀ, ਸੰਦੀਪ ਮਸੀਹ, ਵਿਲੀਅਮ ਮਸੀਹ, ਤਲਬੀਰ ਸਿੰਘ ਫ਼ੌਜੀ, ਅਮਨਦੀਪ ਮਸੀਹ, ਗੁਰਮੁਖ ਮਸੀਹ, ਸਨੀ, ਰੋਹਿਤ ਪੌਲ ਸੰਧੂ, ਪ੍ਰਧਾਨ ਰਮਨ ਮੱਟੂ, ਮੀਤ ਪ੍ਰਧਾਨ ਗੁਰਦਿੱਤ ਮਸੀਹ, ਰਾਜਨ ਮਸੀਹ ਬਿਸ਼ਨੀਵਾਲ, ਦੀਪੂ ਮਸੀਹ ਬਿਸ਼ਨੀਵਾਲ, ਰੋਹਿਤ ਮਸੀਹ ਬਿਸ਼ਨੀਵਾਲ, ਡਾਕਟਰ ਸੋਨੂੰ, ਡਾਕਟਰ ਮੰਗਾ, ਬਲਕਾਰ ਮਸੀਹ, ਥੋਮਸ ਮਸੀਹ, ਲੱਖਾ ਮਸੀਹ, ਗੁਰਪ੍ਰੀਤ ਮਸੀਹ, ਜੋਗਿੰਦਰ ਮਸੀਹ, ਸਨੀ ਮਸੀਹ ਆਦਿ ਹਾਜ਼ਰ ਸਨ |