ਪਠਾਨਕੋਟ, 6 ਅਪ੍ਰੈਲ (ਸੰਧੂ)-ਮਹਾਜਨ ਯੁਵਾ ਵਿੰਗ ਟੀਮ ਵਲੋਂ ਦਾਨ ਸੇਵਾ ਪ੍ਰੋਜੈਕਟ ਤਹਿਤ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ ਦੇ ਪੁੱਤਰ ਰਿਤਿਕ ਮਹਾਜਨ ਦੇ ਜਨਮ ਦਿਨ ਮੌਕੇ ਸਿਟੀ ਰੇਲਵੇ ਸਟੇਸ਼ਨ 'ਤੇ ਚਾਹ-ਨਾਸ਼ਤੇ ਦਾ ਪ੍ਰੋਜੈਕਟ ਲਗਾਇਆ ਗਿਆ | ਪ੍ਰੋਗਰਾਮ ਦੀ ਅਗਵਾਈ ਨਵੇਂ ਨਿਯੁਕਤ ਸਿਟੀ ਪ੍ਰਧਾਨ ਰੋਹਿਤ ਮਹਾਜਨ ਅਤੇ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਟੀਮ ਦੇ ਮੈਂਬਰਾਂ ਵਲੋਂ ਲੋੜਵੰਦ ਲੋਕਾਂ ਨੂੰ ਚਾਹ ਤੇ ਨਾਸ਼ਤਾ ਵੰਡਿਆ ਗਿਆ | ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਅਤੇ ਸਿਟੀ ਚੇਅਰਮੈਨ ਰਾਕੇਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਫਾਊਾਡਰ ਸੰਜੂ ਮਹਾਜਨ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿਚ ਅੱਗੇ ਰਹੀ ਹੈ | ਇਸ ਸਮੇਂ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਫਾਊਾਡਰ ਸੰਜੂ ਮਹਾਜਨ, ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ, ਸਿਟੀ ਪ੍ਰਧਾਨ ਰੋਹਿਤ ਮਹਾਜਨ, ਸਿਟੀ ਚੇਅਰਮੈਨ ਰਾਕੇਸ਼ ਮਹਾਜਨ, ਸਿਟੀ ਜਨਰਲ ਸਕੱਤਰ ਵਿਸ਼ਾਲ ਮਹਾਜਨ, ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ, ਕੈਸ਼ੀਅਰ ਪੰਕਜ ਗੁਪਤਾ, ਪੰਜਾਬ ਜ਼ੋਨਲ ਵਾਈਸ ਚੇਅਰਮੈਨ ਅਮਰਜੀਤ ਮਹਾਜਨ, ਨਾਰਥ ਮੰਡਲ ਪ੍ਰਧਾਨ ਸੌਰਭ ਮਹਾਜਨ, ਅਮਿਤ ਮਹਾਜਨ, ਨਿਤਿਨ ਮਹਾਜਨ, ਦੀਪਕ ਮਹਾਜਨ, ਵਿਕਰਾਂਤ ਮਹਾਜਨ, ਗੌਰਵ ਮਹਾਜਨ, ਅਮਿਤ ਗੁਪਤਾ, ਨਿਖਿਲ ਮਹਾਜਨ ਆਦਿ ਮੌਜੂਦ ਰਹੇ |