03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਤੀਸ਼ ਕੁਮਾਰ ਪੰਮਾ ਜੱਟ ਨੇ ਖੇਡਾਂ ਦੀਆਂ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 07-04-2026
ਨਰੋਟ ਮਹਿਰਾ, 6 ਅਪ੍ਰੈਲ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਕੀੜੀ ਖ਼ੁਰਦ ਵਿਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਕ ਸਰਾਹਣਯੋਗ ਉਪਰਾਲਾ ਕੀਤਾ ਗਿਆ | ਸਤੀਸ਼ ਕੁਮਾਰ ਜੱਟ ਪੰਮਾ ਵਲੋਂ ਪਿੰਡ ਦੇ ਨੌਜਵਾਨ ਸਾਥੀਆਂ ਨੂੰ ਵਾਲੀਬਾਲ ਤੇ ਕਿ੍ਕਟ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨ ਵੱਲ ਲੈ ਕੇ ਜਾਣ ਲਈ ਖੇਡਾਂ ਬਹੁਤ ਜ਼ਰੂਰੀ ਹਨ | ਪਿੰਡ ਦੇ ਨੌਜਵਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਰਾਜ ਕੁਮਾਰ ਸਿਹੋੜਾ ਚੇਅਰਮੈਨ, ਕੁਲਜੀਤ ਸੈਣੀ, ਕਰਨਵੀਰ ਸਿੰਘ ਕਾਕਾ ਸਰਪੰਚ ਕੀੜੀ, ਦੀਪਕ ਪਠਾਨੀਆ ਕੀੜੀ, ਨਰੋਤਮ ਸਿੰਘ ਮੌਂਟੀ, ਸੰਨੀ ਮਹਾਜਨ, ਧਰਮਪਾਲ ਮਹਾਜਨ, ਮੋਹਿਤ ਤੇ ਅੰਕੂ ਵੀ ਮੌਜੂਦ ਰਹੇ | ਇਹ ਉਪਰਾਲਾ ਇਲਾਕੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਵਿਚ ਨਵੀਂ ਊਰਜਾ ਭਰਨ ਲਈ ਮਹੱਤਵਪੂਰਨ ਸਾਬਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਨਾਰਕੋ-ਟੈਰਰ ਫੰਡਿੰਗ ਮਾਮਲੇ 'ਚ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਅਗਲੀ ਖ਼ਬਰ ਪਿੰਡ ਬਹਾਦਰ ਲਾਹੜੀ 'ਚ ਕਈ ਨੌਜਵਾਨ ਆਮ ਆਦਮੀ ਪਾਰਟੀ 'ਚ ਸ਼ਾਮਿਲ
Ad Position 24