05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 09-04-2026
ਸ੍ਰੀ ਹਰਿਗੋਬਿੰਦਪੁਰ, 8 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਸ੍ਰੀ ਹਰਿਗੋਬਿੰਦਪੁਰ ਤੇ ਬਲਾਕ ਕਾਦੀਆਂ ਦੇ ਆਗੂਆਂ ਦੀ ਅਹਿਮ ਬੈਠਕ ਸੂਬਾ ਪ੍ਰੈੱਸ ਸਕੱਤਰ ਡਾ:ਅਸ਼ੋਕ ਭਾਰਤੀ ਦੀ ਅਗਵਾਈ ਹੇਠ ਹੋਈ ਹੈ | ਜ਼ਿਲ੍ਹਾ ਖਜ਼ਾਨਚੀ ਸਿਕੰਦਰ ਸਿੰਘ ਚੀਮਾ ਖੁੱਡੀ ਅਤੇ ਜ਼ਿਲ੍ਹਾ ਆਗੂ ਮਾਸਟਰ ਜਗੀਰ ਸਿੰਘ ਅੱਤੇਪੁਰ ਨੇ ਕਿਹਾ ਕਿ ਜਥੇਬੰਦੀ ਦੇ ਇਜਲਾਜ ਦੌਰਾਨ ਪਹਿਲਾਂ ਕਿਸਾਨ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਮੌਨ ਧਾਰ ਕਿ ਸ਼ਰਧਾਂਜਲੀ ਭੇਟ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਬੈਠਕ 'ਚ ਬਲਾਕ ਦੇ ਸਾਰੇ ਸਰਗਰਮ ਡੈਲੀਗੇਟਾਂ ਹਾਜ਼ਰ ਸਨ | ਇਸ ਸਮੇਂ ਪਿਛਲੀ ਕਾਰਗੁਜ਼ਾਰੀ ਦੀ ਰਿਪੋਰਟ ਮਾਸਟਰ ਜਗੀਰ ਸਿੰਘ ਵਲੋਂ ਪੇਸ਼ ਕੀਤੀ ਗਈ ਤੇ ਚਰਚਾ ਕਰਨ ਉਪਰੰਤ ਰਿਪੋਰਟ ਪਾਸ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਜੋਧ ਤੇ ਜ਼ਿਲ੍ਹਾ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਦੀ ਮੌਜੂਦਗੀ 'ਚ ਪਹਿਲੀ ਬਲਾਕ ਕਮੇਟੀ ਨੂੰ ਭੰਗ ਕਰ ਕੇ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਬਲਾਕ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਲੋਵਾਲ, ਬਲਾਕ ਸਕੱਤਰ ਕੁਲਦੀਪ ਸਿੰਘ ਫੌਜੀ ਸੈਲੋਵਾਲ, ਗੁਰਦੀਪ ਸਿੰਘ ਬਸਰਾਵਾਂ ਖਜ਼ਾਨਚੀ, ਹਰਜੀਤ ਸਿੰਘ ਮੀਤ ਬਲਾਕ ਪ੍ਰਧਾਨ, ਬਲਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਚੀਮਾ ਖੁੱਡੀ ਸਹਾਇਕ ਖਜ਼ਾਨਚੀ, ਡਾ. ਸਤਨਾਮ ਸਿੰਘ ਅੱਤੇਪੁਰ ਪ੍ਰੈੱਸ ਸਕੱਤਰ, ਦਰਸ਼ਨ ਸਿੰਘ, ਪਿਆਰਾ ਸਿੰਘ, ਜੋਗਿੰਦਰ ਸਿੰਘ ਸਹਾਇਕ ਸਕੱਤਰ, ਸਤਵਿੰਦਰ ਸਿੰਘ, ਗੁਰਮੁੱਖ ਸਿੰਘ, ਬੀਬੀ ਗੁਰਮੀਤ ਕੌਰ ਕਮੇਟੀ ਮੈਂਬਰ ਚੁਣੇ ਗਏ | ਇਸ ਸਮੇਂ ਸਰਦੂਲ ਸਿੰਘ ਚੀਮਾ ਖੁੱਡੀ, ਗੁਰਨਾਮ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਗੁਰਬਚਨ ਸਿੰਘ, ਅੰਮਿ੍ਤਪਾਲ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਬੀਬੀ ਜਸਬੀਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਲੋਕ ਮਿਲਣੀ 'ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਆਈ.ਕੇ.ਐਮ.ਐਸ. ਦੇ ਹਰਵਿੰਦਰ ਸਿੰਘ ਮੱਲ੍ਹੀ ਪ੍ਰਧਾਨ ਤੇ ਅਸ਼ਵਨੀ ਕੁਮਾਰ ਸਕੱਤਰ ਚੁਣੇ
Ad Position 24