05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਆਈ.ਕੇ.ਐਮ.ਐਸ. ਦੇ ਹਰਵਿੰਦਰ ਸਿੰਘ ਮੱਲ੍ਹੀ ਪ੍ਰਧਾਨ ਤੇ ਅਸ਼ਵਨੀ ਕੁਮਾਰ ਸਕੱਤਰ ਚੁਣੇ

Ad Position 21
No active advertisement
ਅਜੀਤ ਡੈਸਕ 09-04-2026
ਬਟਾਲਾ, 8 ਅਪ੍ਰੈਲ (ਸਤਿੰਦਰ ਸਿੰਘ)- ਫੈਜਪੁਰਾ ਰੋਡ ਦੇ ਲਿਬਰੇਸ਼ਨ ਦਫ਼ਤਰ ਵਿਖੇ ਪੰਜਾਬ ਕਿਸਾਨ ਯੂਨੀਅਨ (ਆਈ.ਕੇ.ਐੱਮ.ਐੱਸ.) ਦੀ ਕੀਤੀ ਗਈ ਕਨਵੈਨਸ਼ਨ 'ਚ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦੀ ਚੋਣ ਐਡਵੋਕੇਟ ਐੱਚ.ਐੱਸ. ਮੱਲ੍ਹੀ ਭਾਗੋਕਾਵਾਂ, ਗੁਰਿੰਦਰ ਸਿੰਘ ਖੱਦਰ ਤੇ ਜਰਨੈਲ ਸਿੰਘ ਸਪਰਾ ਕੋਠੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ 17 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਪ੍ਰਧਾਨ ਹਰਵਿੰਦਰ ਸਿੰਘ ਮੱਲੀ ਆਦੀਆ, ਸਕੱਤਰ ਅਸ਼ਵਨੀ ਕੁਮਾਰ ਲੱਖਣ ਕਲਾਂ ਨੂੰ ਚੁਣਿਆ ਗਿਆ | ਕਿਸਾਨ ਮਸਲਿਆਂ ਉੱਪਰ ਵੱਖ-ਵੱਖ ਪਾਸ ਕੀਤੇ ਮਤਿਆਂ ਸਮੇਤ ਇਕ ਮਤੇ 'ਚ ਬਲਾਕ ਕਲਾਨੌਰ ਦੇ ਪਿੰਡ ਸ਼ਹੂਰ ਕਲਾਂ ਦੇ ਕਿਸਾਨ ਆਗੂ ਤੇ ਮੌਜੂਦਾ ਸਰਪੰਚ ਮੰਗਲ ਸਿੰਘ ਦੇ 21 ਸਾਲਾ ਪੁੱਤਰ ਦਿਲਪ੍ਰੀਤ ਸਿੰਘ ਜੋ ਸ਼ੁਗਰ ਮਿੱਲ ਬਟਾਲਾ ਵਿਖੇ ਗੰਨੇ ਦੀ ਟਰਾਲੀ ਖੜੀ ਕਰ ਕੇ 16 ਜਨਵਰੀ ਨੂੰ ਗੁਰਦਾਸਪੁਰ ਦੇ ਬੱਸ ਅੱਡੇ ਉੱਪਰ ਕਰੀਬ 12 ਵਜੇ ਬੱਸ ਤੋਂ ਉਤਰਿਆ ਸੀ ਤੇ ਆਪਣੇ ਪਿਤਾ ਨਾਲ ਆਪਣੇ ਪਿੰਡ ਸ਼ਹੂਰ ਕਲਾਂ ਨੂੰ ਜਾਣ ਲੱਗਾ ਤਾਂ ਕਰੀਬ 6 ਹਥਿਆਰ ਹਥਿਆਰਬੰਦ ਨੌਜਵਾਨਾਂ ਨੇ ਉਸ ਉੱਪਰ ਕਾਤਲਾਨਾ ਹਮਲਾ ਕਰ ਕੇ ਉਸ ਦੀਆਂ ਦੋਨੋਂ ਲੱਤਾਂ ਤੇ ਇਕ ਬਾਂਹ ਤੋੜ ਦਿੱਤੀ ਸੀ ਪਰ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮੰਗਲ ਸਿੰਘ ਦੇ ਬਿਆਨਾਂ ਉੱਪਰ ਦਿਨ 20 ਜਨਵਰੀ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਸੀ, ਪੁਲਿਸ ਨੂੰ ਦੋਸ਼ੀਆਂ ਦੀ ਪਹਿਚਾਣ ਵਾਲੀ ਵੀਡੀਓ ਤੇ ਹਮਲੇ ਦੀ ਸਾਰੀ ਸਾਜਿਸ਼ ਦੱਸਣ ਦੇ ਬਾਵਜੂਦ ਵੀ ਢਾਈ ਮਹੀਨੇ ਬਾਅਦ ਵੀ ਪੁਲਿਸ ਦੋਸ਼ੀਆਂ ਦੇ ਨਾਵਾਂ ਨੂੰ ਐੱਫ.ਆਈ.ਆਰ. ਵਿਚ ਦਰਜ ਨਹੀਂ ਕਰ ਰਹੀ | ਇਸ ਮਤੇ ਵਿਚ ਮੰਗ ਕੀਤੀ ਗਈ ਕਿ ਗੁਰਦਾਸਪੁਰ ਦੀ ਪੁਲਿਸ ਦੋਸ਼ੀਆਂ ਤੇ ਸਾਜਿਸ਼ਕਾਰਾਂ ਦੇ ਨਾਂਅ ਐੱਫ.ਆਈ.ਆਰ. ਵਿਚ ਦਰਜ ਕਰਕੇ ਫੌਰੀ ਉਨ੍ਹਾਂ ਨੂੰ ਗਿ੍ਫ਼ਤਾਰ ਕਰੇ | ਦੂਸਰੇ ਮਤੇ ਵਿਚ ਰਣਜੀਤ ਸਿੰਘ ਆਦੀਆਂ ਦੇ ਪੁਲਿਸ ਮੁਕਾਬਲੇ ਸਬੰਧੀ ਪੈਰਵਾਈ ਕਰ ਰਹੇ ਹਰਵਿੰਦਰ ਸਿੰਘ ਮੱਲੀ ਨੂੰ ਪੁਲਿਸ ਵਲੋਂ ਝੂਠੇ ਕੇਸਾਂ ਵਿਚ ਉਲਝਾਉਣ ਦੀਆਂ ਸਾਜਿਸ਼ਾਂ ਦਾ ਗੰਭੀਰ ਨੋਟਿਸ ਲਿਆ ਗਿਆ ਤੇ ਇਨ੍ਹਾਂ ਦੋਨਾਂ ਸਵਾਲਾਂ ਨੂੰ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਤੇ ਐੱਸ.ਐੱਸ.ਪੀ. ਗੁਰਦਾਸਪੁਰ ਮੋਹਰੇ ਸੰਯੁਕਤ ਕਿਸਾਨ ਮੋਰਚੇ ਵਲੋਂ ਧਰਨਾ ਦੇਣ ਦੀ ਵੀ ਚਿਤਾਵਨੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਦੀ ਚੋਣ ਹੋਈ ਅਗਲੀ ਖ਼ਬਰ ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਬਣੇ
Ad Position 24