ਧਾਰੀਵਾਲ, 8 ਅਪ੍ਰੈਲ (ਸਵਰਨ ਸਿੰਘ)- ਦਰਜਾ ਚਾਰ ਮੁਲਾਜ਼ਮਾਂ ਯੂਨੀਅਨ ਪੰਜਾਬ ਸਰਕਾਰ ਦੀ ਅਹਿਮ ਚੋਣ ਮੀਟਿੰਗ ਸਥਾਨਕ ਨਹਿਰੀ ਵਿਭਾਗ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਉੱਘੀ, ਜਨਰਲ ਸਕੱਤਰ ਸਤਪਾਲ ਭੱਟੀ, ਕਰਮ ਸਿੰਘ ਭੱਟੀ, ਪੂਰਨ ਸਿੰਘ ਘੁੰਮਣ, ਪੂਰਨ ਸਿੰਘ ਗ੍ਰੰਥੀਆਂ, ਅਜੀਤ ਸਿੰਘ ਜਨਰਲ ਸਕੱਤਰ ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਮਨਜੀਤ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰ ਪਹਿਲਾਂ ਦੀ ਤਰ੍ਹਾਂ ਹੀ ਬਣੇ ਰਹਿਣਗੇ ਦਾ ਐਲਾਨ ਕੀਤਾ ਗਿਆ | ਇਸ ਮੌਕੇ ਨਵੇਂ ਬਣੇ ਪ੍ਰਧਾਨ ਮਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ |