ਧਾਰੀਵਾਲ, 8 ਅਪ੍ਰੈਲ (ਸਵਰਨ ਸਿੰਘ)-ਗੁਰੂ ਅਰਜਨ ਦੇਵ ਕਾਲਜ ਆਫ਼ ਨਰਸਿੰਗ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਚੇਅਰਮੈਨ ਜਥੇ. ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਦੇ ਸਹਿਯੋਗ ਸਦਕਾ 'ਵਿਸ਼ਵ ਸਿਹਤ ਦਿਵਸ' ਬੜ੍ਹੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦਿਹਾੜ੍ਹੇ ਨੂੰ ਮਨਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਦਿੱਤੀ ਗਈ ਪ੍ਰਵਾਨਗੀ ਅਨੁਸਾਰ ਸਮਾਗਮ ਦੀ ਆਰੰਭਤਾ ਪਿ੍ੰਸੀਪਲ ਡਾ. ਆਰ ਪਰੋਮਿਲਾ ਕੀਤੀ ਗਈ, ਜਿਸ ਵਿਚ ਐੱਸ.ਐੱਮ.ਓ. ਡਾ. ਚਰਨਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਸਿਹਤ ਜਾਗਰੂਕਤਾ ਚਾਰਟ, ਸਲੋਗਨ ਅਤੇ ਪੋਸਟਰ ਬਣਾਏ ਗਏ | ਵਿਦਿਆਰਥੀਆਂ ਤੇ ਸਟਾਫ਼ ਵਲੋਂ ਇਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ, ਜੋ ਧਾਰੀਵਾਲ ਸ਼ਹਿਰ ਤੋਂ ਹੁੰਦੇ ਹੋਏ ਗੁਰਦਾਸਪੁਰ ਬਾਈਪਾਸ ਚੌਕ ਤੱਕ ਪਹੁੰਚੀ | ਰੈਲੀ ਦੌਰਾਨ ਵਿਦਿਆਰਥੀਆਂ ਵਲੋਂ 'ਨਸ਼ਾ ਛੱਡੋ ਕੋਹੜ ਕੱਢੋ' ਤੇ ਧੀਆਂ ਪੜ੍ਹਾਓ-ਧੀਆਂ ਬਚਾਓ ਵਰਗੇ ਨਾਅਰੇ ਵੀ ਲਗਾਏ | ਇਸ ਮੌਕੇ ਵਿਦਿਆਰਥੀ ਵਲੋਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਣ ਅਤੇ ਨਿਰੋਈ ਸਿਹਤ ਰੱਖਣ ਲਈ ਵੀ ਜਾਗਰੂਕ ਕੀਤਾ | ਇਸ ਦੇ ਨਾਲ-ਨਾਲ ਉਨ੍ਹਾਂ ਆਲਾ-ਦੁਆਲਾ ਸਾਫ਼ ਰੱਖਦੇ ਹੋਏ ਚੰਗਾ ਜੀਵਨ ਬਤੀਤ ਕਰਨ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਏਡਜ਼ ਦੇ ਲੱਛਣ ਅਤੇ ਬਚਾਓ ਸਬੰਧੀ ਦੀ ਬੁਲਾਰਿਆਂ ਨੇ ਰੌਸ਼ਨੀ ਪਾਈ | ਇਸ ਮੌਕੇ ਸਰਬਜੀਤ ਕੌਰ, ਰਜਨੀਤ ਕੌਰ, ਸਿਮਰਨਜੀਤ, ਰਾਜਦੀਪ, ਨਰਿੰਦਰ ਕੌਰ, ਨਵਨੀਤ ਕੌਰ, ਰਾਜਬੀਰ ਕੌਰ, ਪ੍ਰਭਜੋਤ ਅਤੇ ਸਮੂਹ ਨਰਸਿੰਗ ਸਟਾਫ਼ ਮੈਂਬਰ ਸਨ |