ਨੌਸ਼ਹਿਰਾ ਮੱਝਾ ਸਿੰਘ, 8 ਅਪ੍ਰੈਲ (ਰਵੀ ਭਗਤ)-ਨਜ਼ਦੀਕੀ ਪਿੰਡ ਬਿਧੀਪੁਰ ਵਿਖੇ ਦੀ ਪੰਤੇਕੁਸਤ ਮਿਸ਼ਨ ਚਰਚ ਵਲੋਂ ਸਾਲਾਨਾ 4 ਰੋਜ਼ਾ ਮਸੀਹ ਕਨਵੈਨਸ਼ਨ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ | ਇਸ ਸਬੰਧੀ ਪਾਸਟਰ ਸਤਪਾਲ ਤੇ ਲੱਕੀ ਨਾਹਰ ਨੇ ਦੱਸਿਆ ਕਿ ਇਸ ਮਸੀਹ ਕਨਵੈਨਸ਼ਨ ਵਿਚ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਹੋਣਗੀਆਂ, ਜਿਨਾਂ ਲਈ ਠਹਿਰਣ ਤੋਂ ਇਲਾਵਾ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ |