ਬਟਾਲਾ, 8 ਅਪੈ੍ਰਲ (ਸਤਿੰਦਰ ਸਿੰਘ)- ਜ਼ਿਲ੍ਹੇ ਦੀ ਮਾਣਮੱਤੀ ਤੇ ਸਿਰਮੌਰ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਨੇ ਅੱਜ ਡਾਕਟਰ ਐੱਮ.ਐੱਸ. ਰੰਧਾਵਾ ਆਡੀਟੋਰੀਅਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਨਵੇਂ ਅਕਾਦਮਿਕ ਸੈਸ਼ਨ 202627 ਦੀ ਸ਼ੁਰੂਆਤ 'ਅਰਦਾਸ ਦਿਵਸ' ਵਜੋਂ ਮਨਾ ਕੇ ਕੀਤੀ ਗਈ | ਇਹ ਸਮਾਗਮ ਉਸ ਵੇਲੇ ਹੋਰ ਵੀ ਵਿਸ਼ੇਸ਼ ਹੋ ਗਿਆ, ਜਦੋਂ ਇਸ ਦੇ ਨਾਲ-ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਵੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਆਡੀਟੋਰੀਅਮ ਨੂੰ ਫੁੱਲਾਂ ਅਤੇ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸ਼ਿੰਗਾਰਿਆ ਗਿਆ | 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਪਾਵਨ ਸੇਵਾ ਅਦਾ ਕੀਤੀ | 12ਵੀਂ ਜਮਾਤ ਦੇ ਵਿਦਿਆਰਥੀ ਗੁਰਸਹਿਜ ਸਿੰਘ ਦੀ ਅਗਵਾਈ ਵਿਚ ਕੀਰਤਨੀ ਜਥੇ ਤੇ ਲੜਕੀਆਂ ਦੇ ਜਥੇ ਦੀ ਮੁਖੀ ਅਵਰੀਤ ਕੌਰ ਨੇ ਰਸਭਿੰਨਾ ਕੀਰਤਨ ਕੀਤਾ | ਵਿਦਿਆਰਥੀਆਂ ਨੇ ਵਿਸ਼ੇਸ਼ ਮੈਗਜ਼ੀਨ ਤੇ ਬੋਰਡ ਵੀ ਤਿਆਰ ਕੀਤੇ | ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ | ਸੰਸਥਾ ਦੇ ਮੁੱਖ ਪ੍ਰਬੰਧਕ ਸ: ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਇਹ ਨਵਾਂ ਸੈਸ਼ਨ ਹਰ ਕਿਸੇ ਲਈ ਨਵੀਆਂ ਉਮੰਗਾਂ ਤੇ ਸੰਭਾਵਨਾਵਾਂ ਲੈ ਕੇ ਆਇਆ ਹੈ ਅਤੇ ਸੰਸਥਾ ਆਪਣੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ, ਪੁਲਾਂਘਾਂ ਤੇ ਮੱਲਾਂ ਮਾਰਨ ਲਈ ਹਰ ਉਹ ਮੌਕਾ ਪ੍ਰਦਾਨ ਕਰੇਗੀ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ | ਡਾਇਰੈਕਟਰ ਪਿ੍ੰ. ਮਨਪ੍ਰੀਤ ਕੌਰ ਤੇ ਪਿ੍ੰ. ਇੰਦਰਜੀਤ ਕੌਰ ਨੇ ਕਿਹਾ ਕਿ ਜਿੱਥੇ ਇਹ ਸੰਸਥਾ ਅਕਾਦਮਿਕ ਤੇ ਖੇਡਾਂ 'ਚ ਲਾ-ਮਿਸਾਲ ਪ੍ਰਾਪਤੀਆਂ ਕਰਦੀ ਹੈ |