03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕਾਨਵੈਂਟ ਸਕੂਲ ਵਿਖੇ 'ਸਾਈਬਰ ਕ੍ਰਾਇਮ' ਵਿਸ਼ੇ 'ਤੇ ਅਧਿਆਪਕਾਂ ਦਾ ਇਕ ਰੋਜ਼ਾ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 09-04-2026
ਧਾਰੀਵਾਲ, 8 ਅਪ੍ਰੈਲ (ਸਵਰਨ ਸਿੰਘ)- ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਓਸਿਸ ਆਫ਼ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਆਦੇਸ਼ਾਂ 'ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ 'ਸਾਈਬਰ ਕ੍ਰਾਇਮ' ਵਿਸ਼ੇ 'ਤੇ ਅਧਿਆਪਕਾਂ ਦਾ ਇਕ ਰੋਜ਼ਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਸਾਈਬਰ ਦੇ ਮਾਹਿਰ ਪ੍ਰੋਫੈਸਰ ਡਾ. ਰੁਪਿੰਦਰ ਸਿੰਘ ਜੌਹਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਰੁਪਿੰਦਰ ਸਿੰਘ ਜੌਹਲ ਨੇ ਮੌਜ਼ੂਦਾ ਸਮੇਂ 'ਚ ਹੋ ਰਹੇ ਵੱਖ-ਵੱਖ ਆਨਲਾਈਨ ਧੋਖੇ, ਸੋਸ਼ਲ ਮੀਡੀਆ 'ਤੇ ਫੋਟੋਆਂ ਦਾ ਅਦਾਨ ਪ੍ਰਦਾਨ ਤੇ ਉਨ੍ਹਾਂ ਨਾਲ ਛੇੜਛਾੜ, ਬੱਚਿਆਂ ਨੂੰ ਗੁੰਮਰਾਹ ਕਰਨ ਵਾਲੀਆਂ ਆਨਲਾਈਨ ਖੇਡਾਂ, ਮੋਬਾਇਲ ਦੀ ਦੁਰਵਰਤੋਂ, ਫ਼ੋਨ ਕਾਲ ਬਲੈਕ ਮੇਿਲੰਗ ਆਦਿ ਕਈ 'ਸਾਈਬਰ ਕ੍ਰਾਇਮ' ਦੇ ਮਾਮਲਿਆਂ 'ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ | ਇਸ ਤੌਕੇ ਡਾ. ਰੁਪਿੰਦਰ ਸਿੰਘ ਜੌਹਲ ਨੇ ਇਨ੍ਹਾਂ ਸਾਰੇ ਸਾਈਬਰ ਕ੍ਰਾਇਮ ਤੋਂ ਬਚਣ ਦੇ ਵੱਖ-ਵੱਖ ਢੰਗ ਤਰੀਕੇ ਦੀ ਦੱਸੇ | ਪਿ੍ੰਸੀਪਲ ਸਿਸਟਰ ਦਿਵਿਆ ਅਤੇ ਸਟਾਫ਼ ਸੈਕਟਰੀਆਂ ਨੇ ਮੁੱਖ ਬੁਲਾਰੇ ਡਾ. ਰੁਪਿੰਦਰ ਸਿੰਘ ਜੌਹਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ | ਇਸ ਮੌਕੇ ਪੀ.ਆਰ.ਓ. ਸਵਰਨ ਸਿੰਘ, ਕਰਨੈਲ ਸਿੰਘ, ਸਟਾਫ਼ ਸੈਕਟਰੀ ਸਿਫਾਲੀ ਨੰਦਾ, ਜਤਿੰਦਰ ਕੌਰ ਢਿੱਲੋਂ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਾਂਗਰਸ ਦੇ ਸਰਦਾਰੀ ਲਾਲ ਜ਼ਿਲ੍ਹਾ ਜਨਰਲ ਸਕੱਤਰ ਤੇ ਇੰਦਰਪ੍ਰੀਤ ਸਿੰਘ ਸਾਬੀ ਜ਼ਿਲ੍ਹਾ ਸਕੱਤਰ ਬਣੇ
Ad Position 24