03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 09-04-2026
ਕਾਦੀਆਂ, 8 ਅਪ੍ਰੈਲ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਵਲੋਂ ਆਪਣਾ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਕਾਲਜ ਆਡੀਟੋਰੀਅਮ ਵਿਚ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਦੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਅਤੇ ਚਿੰਤਕ ਸਾਬਕਾ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਸਨ, ਜਦ ਕਿ ਪ੍ਰਧਾਨਗੀ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ, ਮੈਂਬਰ ਸਤਨਾਮ ਸਿੰਘ ਬੁੱਟਰ, ਸਿਕੰਦਰ ਸਿੰਘ ਕਾਹਲਵਾਂ, ਕਸ਼ਮੀਰ ਸਿੰਘ ਬਾਜਵਾ ਸਰਪੰਚ ਸੁਕਾਲਾ ਨੇ ਕੀਤੀ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦਿਲਪ੍ਰੀਤ ਸਿੰਘ, ਸਿਮਰਨ ਸਿੰਘ ਅਤੇ ਦਿਲਜੀਤ ਸਿੰਘ ਨੇ ਸ਼ਬਦ ਗਾਇਨ ਕਰ ਕੇ ਕੀਤੀ | ਕਾਲਜ ਦੀ ਸਾਲਾਨਾ ਰਿਪੋਰਟ ਅਤੇ ਮੈਗਜ਼ੀਨ 'ਰਾਵੀ' ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਸਮੇਤ ਸ਼ਖ਼ਸੀਅਤਾਂ ਵਲੋਂ ਜਾਰੀ ਕੀਤਾ ਗਿਆ | ਸਾਲਾਨਾ ਰਿਪੋਰਟ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਕਾਲਜ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰਕ, ਧਾਰਮਿਕ, ਐਨ.ਸੀ.ਸੀ., ਐਨ.ਐੱਸ.ਐੱਸ. ਆਦਿ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਲਗਭਗ 200 ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸਮੇਤ ਸ਼ਖ਼ਸੀਅਤਾਂ ਵਲੋਂ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਵਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਵਿਦਿਆਰਥੀ ਸਿਮਰਨ ਸਿੰਘ ਵਲੋਂ ਗ਼ਜ਼ਲ ਪੇਸ਼ ਕੀਤੀ ਗਈ | ਵਿਦਿਆਰਥਣਾਂ ਨਵਨੀਤ ਕੌਰ, ਰਾਧਿਕਾ, ਅੰਜਲੀ, ਪਿ੍ਅੰਕਾ ਆਦਿ ਵਲੋਂ ਵੀ ਸੱਭਿਆਚਾਰਕ ਗੀਤ ਪੇਸ਼ ਕੀਤਾ ਗਿਆ | ਅੰਤ 'ਤੇ ਵਿਦਿਆਰਥਣਾਂ ਵਲੋਂ ਲੋਕ- ਨਾਚ ਗਿੱਧਾ ਪੇਸ਼ ਕੀਤਾ ਗਿਆ | ਮੰਚ ਸੰਚਾਲਨ ਪ੍ਰੋ. ਅਮਨਦੀਪ ਕੌਰ ਤੇ ਡਾ. ਸਤਿੰਦਰ ਕੌਰ ਵਲੋਂ ਕੀਤਾ ਗਿਆ | ਇਸ ਸਮਾਗਮ ਵਿਚ ਕਨਵੀਨਰ ਪ੍ਰੋਫੈਸਰ ਰਾਕੇਸ਼ ਕੁਮਾਰ, ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਕੌਸ਼ਲ ਕੁਮਾਰ, ਡਾ. ਸਤਿੰਦਰ ਕੌਰ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਭਾਟੀਆ, ਸੇਵਾ ਮੁਕਤ ਪ੍ਰੋ. ਸੁਖਪਾਲ ਕੌਰ, ਪ੍ਰੋਫੈਸਰ ਹਰਦੀਪ ਸਿੰਘ ਭਾਟੀਆ, ਲੈਕਚਰਾਰ ਗੁਰਬਚਨ ਸਿੰਘ, ਜਮਾਤ ਅਹਿਮਦੀਆ ਤੋਂ ਚੌਧਰੀ ਅਬਦੁਲ ਵਾਸੇ ਚੱਠਾ, ਚੌਧਰੀ ਨਵੀਦ ਅਹਿਮਦ, ਜ਼ਹੀਨ ਚੌਧਰੀ, ਸਰਪੰਚ ਮਨਦੀਪ ਸਿੰਘ ਸਮੇਤ ਇਲਾਕੇ ਦੇ ਪਤਵੰਤੇ ਅਤੇ ਕਾਲਜ ਦਾ ਟੀਚਿੰਗ, ਨਾਨ-ਟੀਚਿੰਗ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਰੀਦ ਕੇਂਦਰਾਂ ਅੰਦਰ ਹਫ਼ਤੇ ਬਾਅਦ ਵੀ ਨਹੀਂ ਹੋਏ ਢੁਕਵੇਂ ਪ੍ਰਬੰਧ ਅਗਲੀ ਖ਼ਬਰ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ
Ad Position 24