03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਖਰੀਦ ਕੇਂਦਰਾਂ ਅੰਦਰ ਹਫ਼ਤੇ ਬਾਅਦ ਵੀ ਨਹੀਂ ਹੋਏ ਢੁਕਵੇਂ ਪ੍ਰਬੰਧ

Ad Position 21
No active advertisement
ਅਜੀਤ ਡੈਸਕ 09-04-2026
ਕਾਹਨੂੰਵਾਨ, 8 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਪੈਂਦੇ ਖਰੀਦ ਕੇਂਦਰਾਂ 'ਚ ਸਫਾਈ ਪ੍ਰਬੰਧ ਅਧੂਰੇ ਨਜ਼ਰ ਆ ਰਹੇ ਹਨ | ਜਦਕਿ ਪੰਜਾਬ ਸਰਕਾਰ ਦੇ ਮੰਡੀਕਰਨ ਬੋਰਡ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਦਾਣਾ ਮੰਡੀਆਂ ਦੇ ਅੰਦਰ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਖਰੀਦ ਪ੍ਰਬੰਧ ਹਾਲਾਂਕਿ ਕਿਸਾਨਾਂ ਦੇ ਖੇਤਾਂ ਵਿਚ ਕਣਕ ਦੀ ਫ਼ਸਲ ਵਾਢੀ ਲਈ ਤਿਆਰ ਖੜ੍ਹੀ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਖਰਾਬ ਹੋਣ ਕਾਰਨ ਵਾਢੀ ਕੁਝ ਦਿਨ ਹੋਰ ਪਛੜ ਕੇ ਹੋਣ ਦੀ ਸੰਭਾਵਨਾ ਹੈ | ਅੱਜ ਜਦੋਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਪੈਂਦੇ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਮਾਰਕੀਟ ਕਮੇਟੀ ਦਫਤਰ ਦੇ ਕੁਝ ਹੀ ਮੀਟਰ ਦੂਰ ਪੈਂਦੇ ਫੜ੍ਹਾਂ ਅੰਦਰ ਡਿਸਪੋਜੇਬਲ ਗਿਲਾਸ ਖਿਲਰੇ ਹੋਏ ਅਤੇ ਘਾਹ-ਫੂਸ ਉੱਗਿਆ ਹੋਇਆ ਸੀ | ਇਹ ਡਿਸਪੋਜੇਬਲ ਗਲਾਸ ਇਕ ਮਹੀਨਾ ਪਹਿਲਾਂ ਦਾਣਾ ਮੰਡੀ ਕਾਹਨੂੰਵਾਨ ਵਿਖੇ ਮੁੱਖ ਮੰਤਰੀ ਦੀ ਹੋਈ ਰੈਲੀ ਦੌਰਾਨ ਖਿਲਰੇ ਸਨ, ਜਿਨ੍ਹਾਂ ਨੂੰ ਮੰਡੀ ਅਧਿਕਾਰੀਆਂ ਵਲੋਂ ਚੁਕਵਾਉਣ ਦੀ ਜਹਿਮਤ ਨਹੀਂ ਉਠਾਈ ਗਈ | ਇਸ ਸਬੰਧੀ ਕੁਝ ਜਾਣਕਾਰ ਆੜ੍ਹਤੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਦਾਣਾ ਮੰਡੀਆਂ ਵਿਚ ਸਫਾਈ ਦੇ ਪ੍ਰਬੰਧਾਂ ਲਈ ਜੋ ਟੈਂਡਰ ਕੀਤੇ ਜਾਂਦੇ ਹਨ, ਉਨ੍ਹਾਂ ਵਿਚ ਕਥਿਤ ਘੁਟਾਲਾ ਹੋਣ ਦਾ ਸ਼ੱਕ ਵੀ ਪ੍ਰਗਟ ਕੀਤਾ ਕੀਤਾ, ਕਿਉਂਕਿ ਕੋਈ ਵੀ ਸੀਜ਼ਨ ਸ਼ੁਰੂ ਹੋਣ 'ਤੇ ਸਾਨੂੰ ਖੁਦ ਨੂੰ ਹੀ ਆਪਣੇ ਫੜ੍ਹਾਂ ਦੀ ਸਫਾਈ ਆਪਣੇ ਮਜ਼ਦੂਰਾਂ ਤੋਂ ਕਰਵਾਉਣੀ ਪੈਂਦੀ ਹੈ, ਕਿਉਂਕਿ ਮੰਡੀਕਰਨ ਬੋਰਡ ਵਲੋਂ ਜਿਸ ਠੇਕੇਦਾਰ ਨੂੰ ਠੇਕਾ ਦਿੱਤਾ ਜਾਂਦਾ ਹੈ, ਉਸ ਵਲੋਂ ਸਫਾਈ ਦਾ ਕੰਮ ਕਾਗਜਾਂ ਦਾ ਢਿੱਡ ਭਰਨ ਤੱਕ ਹੀ ਕੀਤਾ ਜਾਂਦਾ ਹੈ | ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਸਕੱਤਰ ਹਰਸੁੱਖ ਸਿਮਰਨਜੀਤ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਸਫਾਈ ਠੇਕੇਦਾਰ ਵਲੋਂ ਖਰੀਦ ਕੇਂਦਰਾਂ ਦੀ ਸਫਾਈ ਕਰਵਾ ਜਾ ਰਹੀ ਹੈ | ਮਜ਼ਦੂਰਾਂ ਦੀ ਕਮੀ ਹੋਣ ਕਾਰਨ ਮੰਡੀਆਂ ਵਿਚ ਸਫਾਈ ਵਿਵਸਥਾ 'ਚ ਕੁਝ ਦੇਰੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24