ਧਾਰੀਵਾਲ, 10 ਅਪ੍ਰੈਲ (ਜੇਮਸ ਨਾਹਰ)- ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਵਚਨਬੱਧ ਰਹਿੰਦੀ ਮੈਸੀ ਐਂਡ ਸੰਨਜ਼ ਫਾਊਾਡੇਸ਼ਨ ਦੇ ਯੂ.ਐੱਸ.ਏ. ਤੋਂ ਚੇਅਰਮੈਨ ਸੁਰਿੰਦਰ ਮੈਸੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਾਰਡ ਨੰਬਰ-12 ਲੁਧਿਆਣਾ ਮੁਹੱਲਾ ਦੇ ਇਕ ਗਰੀਬ ਪਰਿਵਾਰ ਦੇ ਬੱਚੇ ਦੀ ਹੱਥ ਦੀ ਪਲਾਸਟਿਕ ਸਰਜਰੀ ਕਰਵਾ ਕੇ ਮਦਦ ਕੀਤੀ ਗਈ | ਇਹ ਜਾਣਕਾਰੀ ਕਿ੍ਸ਼ਚਨ ਨੈਸ਼ਨਲ ਫਰੰਟ ਦੇ ਸੂਬਾ ਪ੍ਰਧਾਨ ਬੱਬਾ ਗਿੱਲ ਨੇ ਦੱਸਿਆ ਕਿ ਇਸ ਸਰਜਰੀ ਦੌਰਾਨ ਫਾਊਾਡੇਸ਼ਨ ਵਲੋਂ 75 ਹਜ਼ਾਰ ਦੀ ਸਰਜਰੀ ਕਰਵਾ ਕੇ ਪਰਿਵਾਰ ਨੂੰ ਰਾਹਤ ਦਿਵਾਈ ਗਈ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਲੋੜਵੰਦ ਬੱਚਿਆਂ ਦੀ ਮਦਦ ਹਮੇਸ਼ਾਂ ਕਰਦੇ ਰਹਿਣਗੇ |