13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਔਰਤਾਂ ਨੂੰ ਪੈਨਸ਼ਨ ਦੇਣ ਦੇ ਐਲਾਨ ਉਪਰੰਤ ਸੇਵਾ ਕੇਂਦਰਾਂ 'ਚ ਲੱਗੀਆਂ ਲੰਬੀਆਂ ਲਾਈਨਾਂ

Ad Position 21
No active advertisement
ਅਜੀਤ ਡੈਸਕ 11-04-2026
ਘਰੋਟਾ, 10 ਅਪ੍ਰੈਲ (ਸੰਜੀਵ ਗੁਪਤਾ)- ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ, ਖ਼ਾਸ ਕਰਕੇ ਮਹਿਲਾਵਾਂ ਨੂੰ ਪੈਨਸ਼ਨ 1000 ਤੇ 1500 ਰੁਪਏ ਦੇ ਐਲਾਨ ਤੋਂ ਬਾਅਦ ਸੇਵਾ ਕੇਂਦਰਾਂ 'ਚ ਲੋਕਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ | ਘਰੋਟਾ ਸੇਵਾ ਕੇਂਦਰ ਵਿਚ ਵੀ ਹੋਰਨਾਂ ਸੇਵਾ ਕੇਂਦਰਾਂ ਦੀ ਤਰ੍ਹਾਂ ਹਰ ਰੋਜ਼ ਸਵੇਰੇ ਤੋਂ ਹੀ ਲੰਬੀਆਂ ਕਤਾਰਾਂ ਲੱਗਣ ਲੱਗ ਪੈਂਦੀਆਂ ਹਨ ਤੇ ਲੋਕ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ | ਸਥਿਤੀ ਇਹ ਹੈ ਕਿ ਦੂਰ-ਦਰਾਜ ਪਿੰਡਾਂ ਤੋਂ ਆਏ ਲੋਕ ਸਵੇਰੇ 5-6 ਵਜੇ ਹੀ ਕੇਂਦਰ ਦੇ ਬਾਹਰ ਲਾਈਨਾਂ 'ਚ ਖੜ੍ਹੇ ਹੋ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਜਲਦੀ ਟੋਕਨ ਮਿਲ ਸਕੇ ਪਰ ਭੀੜ ਜ਼ਿਆਦਾ ਹੋਣ ਕਰਕੇ ਕਈਆਂ ਨੂੰ ਟੋਕਨ ਵੀ ਨਹੀਂ ਮਿਲਦਾ ਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ | ਇਸ ਨਾਲ ਲੋਕਾਂ 'ਚ ਰੋਸ ਵੀ ਵੱਧ ਰਿਹਾ ਹੈ | ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਲੇਬਰ ਕਾਰਡ ਤੇ ਹੋਰ ਸਰਕਾਰੀ ਦਸਤਾਵੇਜ਼ ਬਣਵਾਉਣ ਲਈ ਵੀ ਵੱਡੀ ਗਿਣਤੀ 'ਚ ਅਰਜ਼ੀਦਾਰ ਪਹੁੰਚ ਰਹੇ ਹਨ | ਇਸ ਕਾਰਨ ਸੇਵਾ ਕੇਂਦਰ 'ਚ ਦਿਨ ਭਰ ਭੀੜ ਤੇ ਅਫ਼ਰਾ ਤਫ਼ਰੀ ਵਾਲਾ ਮਾਹੌਲ ਬਣਿਆ ਰਹਿੰਦਾ ਹੈ | ਬਹੁਤ ਸਾਰੇ ਬਜ਼ੁਰਗ ਤੇ ਮਹਿਲਾਵਾਂ ਨੂੰ ਛੱਤ 'ਤੇ ਜਾਣ ਲਈ ਅਨੇਕਾਂ ਪੌੜੀਆਂ ਚੜ੍ਹਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਸਿਹਤ ਸਬੰਧੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੇਵਾ ਕੇਂਦਰ ਵਿਚ ਜਨਰੇਟਰ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਈ ਵਾਰ ਲੋਕਾਂ ਨੂੰ ਬਿਜਲੀ ਕੱਟ ਲੱਗਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਦੇ ਬਰਬਾਦ ਹੋ ਰਹੇ ਹਨ | ਇਸ ਸਬੰਧੀ ਸਮਾਜਸੇਵੀ ਤੇ ਸਥਾਨਕ ਆਗੂਆਂ ਰਾਜੇਸ਼ ਸਿੰਘ, ਜਸਵੰਤ ਸਿੰਘ, ਯੋਧ ਰਾਜ, ਅਨਿਲ ਸਲਾਰੀਆ, ਵੀਰ ਸਿੰਘ, ਇੰਦਰ ਕੁਮਾਰ, ਪਵਨ ਕੁਮਾਰ, ਰਿਧਿਮ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਟੀਫਿਕੇਟ ਪ੍ਰਣਾਲੀ ਨੂੰ ਆਸਾਨ ਤੇ ਟੋਕਨਾਂ ਦੀ ਸੰਖਿਆ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਅਗਲੀ ਖ਼ਬਰ ਨਗਰ ਕੀਰਤਨ 12 ਨੂੰ
Ad Position 24