13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ 'ਦਿ ਕਿ੍ਏਟਿਵ ਸਪੇਸ' ਥੀਮ ਵਾਲੀ ਪ੍ਰਦਰਸ਼ਨੀ ਲਗਾਈ

Ad Position 21
No active advertisement
ਅਜੀਤ ਡੈਸਕ 11-04-2026
ਪਠਾਨਕੋਟ, 9 ਅਪ੍ਰੈਲ (ਸੁਮਿਤ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ 'ਦਿ ਕਿ੍ਏਟਿਵ ਸਪੇਸ' ਥੀਮ ਵਾਲੀ ਇਕ ਵਰਕਸ਼ਾਪ ਤੇ ਪ੍ਰਦਰਸ਼ਨੀ ਲਗਾਈ | ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ | ਸੁਰੂਚੀ ਸ਼ਰਮਾ (ਸੇਵਾ ਮੁਕਤ, ਗ੍ਰਹਿ ਵਿਗਿਆਨ ਵਿਭਾਗ, ਆਰੀਆ ਕਾਲਜ, ਪਠਾਨਕੋਟ) ਤੇ ਜੋਤੀ ਰਾਣਾ (ਸੇਵਾ ਮੁਕਤ, ਫ਼ੈਸ਼ਨ ਡਿਜ਼ਾਈਨ ਵਿਭਾਗ, ਆਰੀਆ ਕਾਲਜ, ਪਠਾਨਕੋਟ) ਮੁੱਖ ਮਹਿਮਾਨ ਸਨ | ਓ.ਐਸ.ਡੀ. ਜੀ.ਐਨ.ਡੀ.ਯੂ. ਅੰਮਿ੍ਤਸਰ ਡਾ: ਹਰੀਕਬਾਲ ਸਿੰਘ ਨੇ ਵੀ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਰਚਨਾਵਾਂ, ਹੱਥ ਨਾਲ ਬਣੀਆਂ ਕਲਾਕਿ੍ਤੀਆਂ ਤੇ ਰਚਨਾਤਮਿਕ ਡਿਜ਼ਾਈਨਾਂ ਦੀ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਫ਼ੈਸ਼ਨ ਡਿਜ਼ਾਈਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪ੍ਰਦਰਸ਼ਨੀ ਦੇ ਹਿੱਸੇ ਵਜੋਂ ਵੱਖ-ਵੱਖ ਥੀਮਾਂ 'ਤੇ ਕਪੜਿਆਂ ਦੇ ਡਿਜ਼ਾਈਨ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਲਹਿੰਗਾ, ਹੱਥ ਨਾਲ ਪੇਂਟ ਕੀਤਾ ਦੁਪੱਟਾ, ਇਨੋਵੇਸ਼ਨ ਡਰੈਸ ਤੇ ਸ਼ਰਗਜ਼ ਮੁਕਾਬਲੇ ਸ਼ਾਮਿਲ ਸਨ | ਕਾਲਜ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਸਮੇਤ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਭੇਟ ਕੀਤੇ | ਪ੍ਰੋਗਰਾਮ ਦੇ ਅੰਤ 'ਚ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਸਾਰੇ ਮਹਿਮਾਨਾਂ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪੂਜਾ ਗੁਪਤਾ, ਅੰਜਲੀ ਸ਼ਰਮਾ, ਨਿਧੀ ਡੋਗਰਾ, ਕਾਲਜ ਦੇ ਸਹਾਇਕ ਪ੍ਰੋਫੈਸਰਾਂ ਦੇ ਇਕ ਸਮੂਹ ਦੇ ਨਾਲ ਪ੍ਰਦਰਸ਼ਨੀ 'ਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਬਲਾਕ ਕਮੇਟੀ ਚੇਅਰਮੈਨ ਦੀ ਚੋਣ ਚੌਥੀ ਵਾਰ ਮੁਲਤਵੀ ਅਗਲੀ ਖ਼ਬਰ ਨੈਰੋਗੇਜ ਰੇਲਵੇ ਲਾਈਨ ਦੇ ਟਰੇਨ ਟਰਾਇਲ ਜਾਰੀ
Ad Position 24