ਧਾਰਕਲਾਂ, 10 ਅਪ੍ਰੈਲ (ਨਰੇਸ਼ ਪਠਾਨੀਆ)- ਧਾਰਕਲਾਂ ਚੌਕ ਨੇੜੇ ਇਕ ਤਿੱਖੇ ਮੋੜ 'ਤੇ ਇਕ ਸੜਕ ਦੁਰਘਟਨਾ ਵਾਪਰਨ 'ਤੇ ਇਕ ਮੋਟਰਸਾਈਕਲ ਸਵਾਰ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਰਪੰਚ ਮੰਗਨੇਤ ਰਕਛਾ ਦੇਵੀ ਨੇ ਦੱਸਿਆ ਕਿ ਉਸ ਦਾ ਲੜਕਾ ਮਾਨਵ ਧੀਮਾਨ ਸਵੇਰੇ ਆਪਣੇ ਮੁਹੱਲੇ ਮੋੜਨ (ਮੰਗਨੇਤ) ਦੇ ਲੱਕੀ ਠਾਕੁਰ ਦੇ ਨਾਲ ਮੋਟਰਸਾਈਕਲ ਨੰਬਰ ਐਚ.ਪੀ. 73ਏ. 0646 'ਤੇ ਸਵਾਰ ਹੋ ਕੇ ਥੜ੍ਹਾ ਉਪਰਲਾ 'ਚ ਡਾਕਟਰ ਕੋਲ ਦਵਾਈ ਲੈ ਕੇ ਵਾਪਸ ਪਰਤ ਰਿਹਾ ਸੀ ਕਿ ਜਦੋਂ ਉਹ ਸਵੇਰੇ ਲਗਪਗ 10:30 ਵਜੇ ਧਾਰਕਲਾਂ ਚੌਕ ਤਿੱਖੇ ਮੋੜ 'ਤੇ ਪਹੁੰਚਿਆ ਤਾਂ ਇਕ ਸਫੇਦ ਰੰਗ ਦੀ ਕਾਰ ਸਵਿਫਟ ਡਿਜ਼ਾਇਰ ਨੇ ਮੋਟਰਸਾਈਕਲ ਨੰੂ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦੇ ਮੋਢੇ, ਗੋਡੇ ਅਤੇ ਪੈਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੰੂ ਇਲਾਜ ਲਈ ਪਠਾਨਕੋਟ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ |