26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਤੇਜ਼ ਹਨੇਰੀ ਤੇ ਭਾਰੀ ਮੀਂਹ ਨੇ ਕਣਕ ਦੇ ਸਰ੍ਹੋਂ ਦੀ ਫ਼ਸਲ ਕੀਤੀ ਤਬਾਹ

Ad Position 21
No active advertisement
ਅਜੀਤ ਡੈਸਕ 13-04-2026
ਗੁਰਦਾਸਪੁਰ, 12 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਦੇਰ ਰਾਤ ਤੇਜ਼ ਮੀਂਹ ਤੇ ਹਨੇਰੀ ਨੇ ਕਣਕ ਤੇ ਸਰ੍ਹੋਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕੀਤਾ ਹੈ ਜਿਸ ਨਾਲ ਸਰ੍ਹੋਂ ਤੇ ਕਣਕ ਦੀ ਫਸਲ ਦੇ ਝਾੜ 'ਤੇ ਵੀ ਮਾੜਾ ਅਸਰ ਪਵੇਗਾ | ਇਸ ਸਬੰਧੀ ਕਿਸਾਨ ਤਜਿੰਦਰ ਸਿੰਘ, ਗੁਰਦੇਵ ਸਿੰਘ, ਸੇਵਾ ਮੁਕਤ ਲੈਕਚਰਾਰ ਪ੍ਰਤਾਪ ਸਿੰਘ, ਦਿਲਬਾਗ ਸਿੰਘ, ਨਿਸ਼ਾਨ ਸਿੰਘ ਅਤੇ ਹੋਰ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਪਏ ਬੇਮੌਸਮੇ ਮੀਂਹ ਨੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦੇ ਸਾਹ ਸੁਕਾਏ ਪਏ ਹਨ | ਹੁਣ ਭਾਰੀ ਮੀਂਹ ਨੇ ਸਾਰੀਆਂ ਫਸਲਾਂ ਨੰੂ ਲੰਮਿਆਂ ਪਾ ਦਿੱਤਾ ਹੈ | ਇਨ੍ਹਾਂ ਫ਼ਸਲਾਂ ਨੰੂ ਕੰਬਾਇਨਾਂ ਕੱਟਣ ਤੋਂ ਅਸਮਰੱਥ ਹੋਣਗੀਆਂ ਤੇ ਪ੍ਰਵਾਸੀ ਮਜ਼ਦੂਰ ਵੀ ਕਣਕ ਕੱਟਣ ਤੋਂ ਮੂੰਹ ਫੇਰ ਰਹੇ ਹਨ | ਜਿਸ ਨਾਲ ਕਿਸਾਨਾਂ ਨੰੂ ਭਾਰੀ ਮੁਸ਼ਕਿਲਾਂ ਵਿਚੋਂ ਲੰਘਣਾ ਪਵੇਗਾ | ਉਨ੍ਹਾਂ ਦੱਸਿਆ ਕਿ ਖਾਸ ਕਰਕੇ ਬੇਟ ਇਲਾਕੇ ਅੰਦਰ ਕਣਕ ਦੀ ਫਸਲ ਪਹਿਲਾਂ ਹੀ ਹੌਲੀ ਪੈ ਗਈ ਹੈ | ਇਨ੍ਹਾਂ ਦਾ ਝਾੜ ਸਿਰਫ 6-7 ਕੁਇੰਟਲ ਰਹਿ ਗਿਆ ਹੈ ਅਤੇ ਪਹਿਲਾਂ 18 ਤੋਂ 20 ਕੁਇੰਟਲ ਪ੍ਰਤੀ ਏਕੜ ਝਾੜ ਨਿਕਲਣਾ ਸੀ | ਇਸ ਨਾਲ ਕਿਸਾਨਾਂ ਨੰੂ ਆਰਥਿਕ ਤੌਰ 'ਤੇ ਕਾਫ਼ੀ ਮਾਰ ਪਵੇਗੀ | ਉਨ੍ਹਾਂ ਦੱਸਿਆ ਕਿ ਸਰ੍ਹੋਂ ਦੀ ਪੱਕੀ ਫਸਲ ਖੇਤਾਂ ਵਿਚ ਝੜ ਗਈ ਹੈ | ਕਿਸਾਨ ਫਸਲ ਨੰੂ ਵੇਖ ਕੇ ਧਾਹਾਂ ਮਾਰ ਰਹੇ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਾਲ ਮਹਿਕਮੇ ਨੰੂ ਹਦਾਇਤਾਂ ਕਰਕੇ ਬੇਟ ਤੇ ਸਰਹੱਦੀ ਖੇਤਰ ਦੀ ਵਿਸ਼ੇਸ਼ ਤੌਰ 'ਤੇ ਗਿਰਦਾਵਾਰੀ ਕਰਵਾ ਕੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਵਿਖੇ ਦੋ ਰੋਜ਼ਾ ਯੁਵਕ ਮੇਲਾ ਕਰਵਾਇਆ ਅਗਲੀ ਖ਼ਬਰ ਤਰਨ ਤਾਰਨ ਸ਼ਹਿਰ 'ਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੀਆਂ ਰੇਹੜੀਆਂ ਉਪਰ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਸਿਲੰਡਰਾਂ ਦ...
Ad Position 24