22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੇ ਬੱਚਿਆਂ ਨੂੰ ਬਾਬਾ ਨਾਮਦੇਵ ਵਲੋਂ ਆਸ਼ੀਰਵਾਦ

Ad Position 21
No active advertisement
ਅਜੀਤ ਡੈਸਕ 13-04-2026
ਕਲਾਨੌਰ, 12 ਅਪ੍ਰੈਲ (ਪੁਰੇਵਾਲ)-ਨੇੜਲੇ ਸਰਹੱਦੀ ਪਿੰਡ ਚੌੜਾ ਖੁਰਦ 'ਚ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਉਪਰੰਤ ਅਕੈਡਮੀ ਦੇ ਬੱਚਿਆਂ ਪਵਨਪ੍ਰੀਤ ਕੌਰ, ਸਿਮਰਨਜੀਤ ਕੌਰ, ਅਨਮੋਲ, ਪ੍ਰਭਜੋਤ ਕੌਰ, ਮਨਮੀਤ ਕੌਰ, ਮੁਸਕਾਨ, ਮੁਸਕਾਨਪ੍ਰੀਤ ਕੌਰ ਬੱਚਿਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ | ਸਵਰੀਨ ਕੌਰ, ਹਰਕਿਰਤ ਕੌਰ, ਕਿਰਨ ਬਾਲਾ, ਗੁਰਪ੍ਰੀਤ ਵਲੋਂ ਸ੍ਰੀ ਜਪੁਜੀ ਸਾਹਿਬ ਜੀ ਦੇ ਜਾਪ ਕੀਤੇ ਗਏ | ਸਵਰੀਨ ਕੌਰ, ਗੁਰਸਿਮਰਨ ਕੌਰ, ਹਰਕਿਰਤ ਕੌਰ, ਕਿਰਨ ਬਾਲਾ, ਪਰਨੀਤ ਕੌਰ, ਜਸਨੀਤ ਕੌਰ, ਜਸਮੀਤ ਸਿੰਘ, ਹਰਨੂਰ ਸਿੰਘ, ਗੁਰਮਨਪ੍ਰੀਤ ਕੌਰ, ਹਰਮਨਜੀਤ ਕੌਰ, ਨੇਹਾ, ਸਹਜਿਪ੍ਰੀਤ ਕੌਰ, ਹਰਸਿਮਰਨਜੀਤ ਕੌਰ, ਕਿਰਨਵੀਰ ਕੌਰ, ਜਸਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਮਨਪ੍ਰੀਤ ਕੌਰ, ਸਮੀਰ, ਮਨਪ੍ਰੀਤ ਸਿੰਘ, ਅਰਮਾਨਜੀਤ ਸਿੰਘ ਵਲੋਂ ਸ਼ਬਦ ਗਾਇਨ ਕੀਤੇ ਗਏ | ਸਾਹਿਬਪ੍ਰੀਤ ਸਿੰਘ, ਗੁਰਨੂਰ ਸਿੰਘ, ਸੁਖਰਾਜ ਸਿੰਘ, ਜਸਨਦੀਪ ਸਿੰਘ, ਜਸਪ੍ਰੀਤ ਕੌਰ, ਗੁਰਲੀਨ ਕੌਰ, ਸਹਿਨਾਜਪ੍ਰੀਤ ਕੌਰ, ਸੁਖਮਨਦੀਪ ਕੌਰ, ਮਨਪ੍ਰੀਤ ਕੌਰ, ਜਸਪਿੰਦਰ ਕੌਰ, ਮੁਸਕਾਨਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪਿੰਦਰ ਕੌਰ, ਅਮਰਜੀਤ ਕੌਰ, ਹਰਸਿਮਰਨਜੋਤ ਕੌਰ, ਸਹਿਜਪ੍ਰੀਤ ਕੌਰ, ਹਰਮਨ ਕੌਰ ਬੱਚਿਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਪਵਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਵਲੋਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨ ਸੁਣਾਏ ਗਏ | ਸਮਾਗਮ ਦੌਰਾਨ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣ ਤੋਂ ਬਾਬਾ ਨਾਮੇਦਵ ਵਲੋਂ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਹੌਂਸਲਾ ਅਜਫ਼ਾਈ ਕੀਤੀ | ਪ੍ਰਬੰਧਕਾਂ ਵਲੋਂ ਬਾਬਾ ਨਾਮਦੇਵ ਅਤੇ ਹੋਰਨਾਂ ਮੁਹਤਬਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬੀ.ਐਸ.ਐਫ. ਇੰਚਾਰਜ ਜੈਰਾਮ, ਸਰਪੰਚ ਮਨਜੀਤ ਸਿੰਘ, ਸਰਪੰਚ ਹਰਦਿਆਲ ਸਿੰਘ, ਰਾਕੇਸ਼ ਕੁਮਾਰ, ਬਲਜੀਤ ਕੌਰ ਸਰਪੰਚ, ਸੁਰਜੀਤ ਸਿੰਘ ਮਾਹਲ, ਧੀਰ ਸਿੰਘ ਆਦੀਆਂ, ਨੰਬਰਦਾਰ ਫਤਿਹ ਸਿੰਘ ਅਰਾਈਵਾਲ, ਮਾਸਟਰ ਕੁਲਦੀਪ ਸਿੰਘ ਸੋਨੂੰ, ਦਰਸ਼ਨ ਸਿੰਘ ਸੇਖਵਾਂ, ਹਰਪਾਲ ਸਿੰਘ, ਪਿ੍ੰ. ਹਰਜੀਤ ਸਿੰਘ, ਪਿ੍ੰਸ. ਰਾਜੇਸ਼ ਸ਼ਰਮਾ ਲੱਖਣਕਲਾਂ, ਯਾਦਵਿੰਦਰ ਸਿੰਘ ਗੁਰਦਾਸਪੁਰ, ਸਮਾਜ ਸੇਵਕ ਸੋਨੀ ਮੋਹਲੋਵਾਲੀ, ਲੈਕ. ਹਰਪਾਲ ਸਿੰਘ, ਮਨਿੰਦਰਜੀਤ ਸਿੰਘ, ਮਨੀਸ਼ ਠਾਕੁਰ, ਸੁਸ਼ੀਲ ਕੁਮਾਰ ਦਾ ਪਹੁੰਚਣ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਨਾਗਰਾ, ਹਰਭਜਨ ਸਿੰਘ ਨਾਗਰਾ, ਗੁਲਾਬ ਸਿੰਘ ਨਾਗਰਾ, ਪਿ੍ੰ. ਸੁਸਮਣਾ ਮੁਨਸੀ, ਹਰਦੀਪ ਕੌਰ, ਜਗਦੀਪ ਸਿੰਘ, ਹਰਮਨਪ੍ਰੀਤ ਕੌਰ, ਗੁਰਜੀਤ ਸਿੰਘ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਪਿੰਡ ਰਣਸੀਕਾ ਤੱਲਾ 'ਚ ਵਰਕਰਾਂ ਦੀ ਕੀਤੀ ਮੀਟਿੰਗ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Ad Position 24