22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 13-04-2026
ਸ਼ਾਹਪੁਰ ਕੰਢੀ, 12 ਅਪ੍ਰੈਲ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ, ਰੌਸ਼ਨ ਲਾਲ ਭਗਤ ਅਤੇ ਸੋਹਣ ਲਾਲ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ | ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਕਿਹਾ ਕਿ ਡੈਮ ਔਸਤੀ 2 ਅਪ੍ਰੈਲ 2025 ਤੋਂ ਲਗਾਤਾਰ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ ਪਰ ਸਰਕਾਰ ਕੇਵਲ ਝੂਠਾ ਵਾਅਦਾ ਕਰ ਰਹੀ ਹੈ | ਝੀਲ ਦੇ ਨਿਰਮਾਣ 'ਚ ਪ੍ਰਭਾਵਿਤ ਇਕ ਵੀ ਡੈਮ ਔਸਤੀ ਨੰੂ ਆਰ.ਐਂਡ.ਆਰ. ਪਾਲਸੀ ਤਹਿਤ ਨੌਕਰੀ ਨਹੀਂ ਦਿੱਤੀ | ਡੈਮ ਔਸਤੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ | ਲੋਕਾਂ ਦੇ ਜ਼ਮੀਨਾਂ, ਮਕਾਨ, ਘਰ, ਪੋਲਟਰੀ ਫਾਰਮ, ਮੱਛੀ ਪਾਲਣ ਦੇ ਤਲਾਬ ਸਭ ਕੁਝ ਝੀਲ ਵਿਚ ਸਮਾ ਚੁੱਕਾ ਹੈ | ਲੋਕ ਬੇਰੁਜ਼ਗਾਰ ਹੋ ਗਏ ਹਨ | ਪਰ ਕੋਈ ਵੀ ਉੱਚ ਅਧਿਕਾਰੀ ਡੈਮ ਔਸਤੀਆਂ ਦੀ ਆਵਾਜ਼ ਨਹੀਂ ਸੁਣ ਰਿਹਾ | ਉਨ੍ਹਾਂ ਸਰਕਾਰ ਨੰੂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਵਿਨੋਦ ਸ਼ਰਮਾ, ਕੁਲਦੀਪ ਪਠਾਨੀਆ, ਰਮੇਸ਼ ਸਰਪੰਚ, ਕਰਨ ਮਿਨਹਾਸ, ਯੁਵਰਾਜ ਸਿੰਘ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ਵਿਨੋਦ ਪੰਡਿਤ, ਅਮਨਦੀਪ ਸਿੰਘ, ਉਮੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਵਲੋਂ ਸਨਮਾਨ ਸਮਾਗਮ ਆਯੋਜਿਤ ਅਗਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਵਲੋਂ ਮੁਹੱਲਾ ਪਿੱਪਲਾਂ ਵਿਚ ਲਗਾਇਆ ਖ਼ੂਨਦਾਨ ਕੈਂਪ
Ad Position 24