ਪਠਾਨਕੋਟ, 12 ਅਪ੍ਰੈਲ (ਵਿਨੋਦ)-ਆਮ ਆਦਮੀ ਸਰਕਾਰ ਵਲੋਂ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਸਹਿਯੋਗ ਨਾਲ ਪਠਾਨਕੋਟ ਦੀ ਰਾਮ-ਲੀਲ੍ਹਾ ਗਰਾਊਾਡ ਵਿਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹਾਂ ਉਤਸਵ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਆਮ ਆਦਮੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਟੂਰਿਜ਼ਮ ਪੰਜਾਬ ਦੇ ਚੇਅਰਮੈਨ ਦੀਪਕ ਬਾਲੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ 'ਚ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵਲੋਂ ਹਿੰਦੂ ਨਵ ਵਰਸ਼ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਸਭਨਾਂ ਧਰਮਾਂ ਦਾ ਸਨਮਾਨ ਕਰਦੀ ਹੈ ਤੇ ਸਭਨਾਂ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ, ਨਾ ਕਿ ਨਸ਼ੇ ਕਿ ਸੱਤਾ ਦੇ ਨਸ਼ੇ ਵਿਚ ਭਾਜਪਾ ਵਾਂਗ ਸਨਾਤਨੀ ਦਾ ਚੋਲਾ ਪਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਨਾਤਨੀ ਪਿਆਰ ਫੈਲਾਉਂਦੇ ਹਨ ਨਾ ਕਿ ਨਫ਼ਰਤ, ਇਸ ਦੇ ਉਲਟ ਭਾਜਪਾ ਵਲੋਂ ਨਫ਼ਰਤ ਫੈਲਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਟਾਉਣ ਲਈ ਝੂਠੇ ਕੇਸਾਂ ਵਿਚ ਸਾਨੂੰ ਫਸਾਇਆ ਗਿਆ, ਪਰ ਰੱਬ ਦੀ ਅਦਾਲਤ ਨੇ ਨਫ਼ਰਤ ਫੈਲਾਉਣ ਵਾਲਿਆਂ ਝੂਠੇ ਬੰਦਿਆਂ ਦੇ ਮੂੰਹ 'ਤੇ ਚਪੇੜ ਮਾਰੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਭਨਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ, ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੇ ਚੱਲਦੇ ਅੱਜ ਪੰਜਾਬ ਦਾ ਨਾਂਅ ਦੁਨੀਆਂ ਵਿਚ ਸਿੱਖਿਆ ਦੇ ਖੇਤਰ ਵਿਚ ਵੀ ਗਿਣਿਆ ਜਾ ਰਿਹਾ ਹੈ | ਇਸ ਮੌਕੇ ਪੰਜਾਬ ਦੇ ਕੈਬਨਿੇਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਦੀ ਪੰਜਾਬ ਸਰਕਾਰ ਵਲੋਂ ਜਨਤਾ ਦੇ ਹਿਤਾਂ ਲਈ ਦਿਨ ਪ੍ਰਤੀ ਦਿਨ ਫ਼ੈਸਲੇ ਲਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਿਹਤ ਸੁਵਿਧਾ ਦੇ ਲਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ, ਤਾਂ ਕਿ ਕੋਈ ਵੀ ਗ਼ਰੀਬ ਵਿਅਕਤੀ ਇਲਾਜ ਦੇ ਬਿਨਾਂ ਨਾ ਮਰ ਸਕੇ | ਉਨ੍ਹਾਂ ਕਿਹਾ ਕਿ ਮਾਤਾਵਾਂ ਭੈਣਾਂ ਲਈ ਸਤਿਕਾਰਯੋਗਨਾ ਸ਼ੁਰੂ ਕੀਤੀ ਜਾ ਰਹੀ ਹੈ | ਜਿਸ ਤਹਿਤ ਹਰ ਮਾਤਾ ਭੈਣ ਨੂੰ ਹਜ਼ਾਰ ਅਤੇ 1500 ਦਿੱਤਾ ਜਾਵੇਗਾ, ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਦੀ ਫਿਰਕਾਪ੍ਰਸਤ ਸਰਕਾਰ ਨੇ ਸਨਾਤਨ ਦੇ ਨਾਂਅ 'ਤੇ ਵੋਟਾਂ ਤਾਂ ਹਾਸਲ ਕੀਤੀਆਂ ਪਰ ਦੇਸ਼ ਵਿਚ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਜਦ ਕਿ ਆਮ ਆਦਮੀ ਪਾਰਟੀ ਵਲੋਂ ਸਭਨਾਂ ਧਰਮਾਂ ਦਾ ਸਨਮਾਨ ਕਰਦੇ ਹੋਏ ਪਹਿਲੀ ਵਾਰ ਪੰਜਾਬ ਵਿਚ ਰਾਜ ਪੱਧਰੀ ਹਿੰਦੂ ਨਵ ਵਰਸ਼ ਮਹਾ ਉਤਸਵ ਮਨਾ ਕੇ ਇਹ ਸਾਬਤ ਕੀਤਾ ਹੈ ਕਿ ਉਹ ਸਭ ਧਰਮਾਂ ਦਾ ਪੂਰਾ ਸਨਮਾਨ ਕਰਦੀ ਹੈ | ਇਸ ਮੌਕੇ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਰਮਾ, ਰੋਹਿਤ ਸਿਆਲ, ਸਵਰਨ ਸਲਾਰੀਆ, ਰਾਜੀਵ ਸ਼ਰਮਾ, ਸੌਰ ਬਹਿਲ ਗੁਪਤਾ, ਅਸ਼ੋਕ ਕੁਮਾਰ, ਅਮਿਤ ਮੰਟੂ, ਰੇਖਾ ਸ਼ਰਮਾ, ਸਾਹਿਬ ਸਿੰਘ ਸਾਬਾ, ਭੁਪਿੰਦਰ ਮੁੰਨਾ, ਅਮਨਦੀਪ ਸੰਧੂ, ਸਹਿਤ ਕਈ ਸੰਤ ਸਮਾਜ ਦੇ ਲੋਕ ਸ਼ਾਮਿਲ ਸਨ |