15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

15 ਤੇ 16 ਅਪ੍ਰੈਲ ਨੂੰ ਦਾਣਾ ਮੰਡੀ ਰਹੇਗੀ ਬੰਦ : ਪ੍ਰਧਾਨ ਜੌਲੀ

Ad Position 21
No active advertisement
ਅਜੀਤ ਡੈਸਕ 14-04-2026
ਬਟਾਲਾ, 13 ਅਪ੍ਰੈਲ (ਸਤਿੰਦਰ ਸਿੰਘ)- ਮੌਸਮ ਦੀ ਖਰਾਬੀ ਕਾਰਨ ਕਣਕ ਦੀ ਫ਼ਸਲ 'ਚ ਨਮੀ ਦੀ ਮਾਤਰਾ ਵੱਧ ਆ ਰਹੀ ਹੈ | ਸੂਬੇ ਭਰ 'ਚ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਕੁਝ ਸਮਾਂ ਬੰਦ ਕੀਤੇ ਜਾਣ ਨੂੰ ਮੁੱਖ ਰੱਖਦਿਆਂ ਦਾਣਾ ਮੰਡੀ ਬਟਾਲਾ 15 ਤੇ 16 ਅਪ੍ਰੈਲ ਨੂੰ ਬੰਦ ਰਹੇਗੀ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਵਲੋਂ ਕੀਤਾ ਗਿਆ | ਇਸ ਮੌਕੇ ਫ਼ੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਵੀ ਹਾਜ਼ਰ ਸਨ | ਜੌਲੀ ਅਤੇ ਰੰਧਾਵਾ ਨੇ ਸਮੂਹ ਆੜ੍ਹਤੀ, ਮੁਨੀਮ ਤੇ ਲੇਬਰ ਭਾਈਚਾਰਾ ਵਰਗ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਨਵੇਂ ਕਣਕ ਦੇ ਫ਼ਸਲ ਦੀ ਆਮਦ ਦੇ ਸਬੰਧੀ ਰੂਪ ਰੇਖਾ ਉਲੀਕੀ ਗਈ | ਉਨ੍ਹਾਂ ਕਿਹਾ ਕਿ 16 ਅਪ੍ਰੈਲ ਨੂੰ ਦਾਣਾ ਮੰਡੀ ਬਟਾਲਾ 'ਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ 'ਚ ਆੜ੍ਹਤੀ ਵਰਗ ਹੁੰਮ-ਹੁਮਾ ਕੇ ਸ਼ਾਮਿਲ ਹੋਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਆੜ੍ਹਤੀ ਵਰਗ ਹਰ ਪੱਖ ਤੋਂ ਉਨ੍ਹਾਂ ਨੂੰ ਸਹਿਯੋਗ ਦੇ ਰਿਹਾ ਹੈ | ਪ੍ਰਧਾਨ ਜੌਲੀ ਨੇ ਕਿਹਾ ਕਿ ਮਾਰਕਿਟ ਕਮੇਟੀ ਦੇ ਚੇਅਰਮੈਨ ਮਾਣਿਕ ਮਹਿਤਾ ਵਲੋਂ ਆੜ੍ਹਤੀ ਵਰਗ ਨੂੰ ਜੋ ਡਿਊਟੀ ਲਗਾਈ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਹਰਜਿੰਦਰ ਸਿੰਘ ਹਰੂਵਾਲ, ਸੁੱਖ ਬਾਜਵਾ, ਅਵਤਾਰ ਸਿੰਘ ਗੁਰਾਇਆ, ਕਵਲ ਸ਼ਾਹ, ਪਰਮਜੀਤ ਸਿੰਘ ਵੜੈਚ, ਗੁਰਭਿੰਦਰ ਸਿੰਘ ਲਾਡਾ ਸ਼ਾਹ, ਵੱਸਣ ਸਿੰਘ ਸ਼ਾਹ, ਰੋਕੀ ਮਹਿਤਾ, ਵੀਰਮ ਸਿੰਘ ਵੋਹਰਾ, ਜਗਦੀਸ਼ ਸਿੰਘ ਕਰਨਾਮਾ, ਦਰਸ਼ਨ ਸਿੰਘ ਸੰਗਰ, ਰਾਜ ਲੁੱਧੜ, ਹਰਦਿਆਲ ਸਿੰਘ ਸ਼ਾਹ, ਪਰਮਜੀਤ ਸਿੰਘ ਸਿਆਲਕਾ, ਆਸ਼ੂ ਅਗਰਵਾਲ, ਗੁਰਿੰਦਰ ਸਿੰਘ ਕਾਲਾ ਨੰਗਲ, ਹਰਦੇਵ ਸਿੰਘ ਕਾਲਾ ਨੰਗਲ, ਜਸਵੰਤ ਸਿੰਘ ਉਮਰਵਾਲ, ਸੰਜੀਵ ਕੁਮਾਰ ਚੀਨੀ, ਭੁਪਿੰਦਰ ਸਿੰਘ, ਬਿੱਟਾ ਮਹਾਜਨ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨੈਨੋਕੋਟ ਦੇ ਕਈ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਨਿੱਕੇ ਘੰੁਮਣਾਂ ਵਿਖੇ 16ਵਾਂ ਗੋਲਡ ਕਬੱਡੀ ਕੱਪ ਅਮਿਟ ਪੈੜਾਂ ਛੱਡਦਾ ਸਮਾਪਤ
Ad Position 24